ਸਰ੍ਹੀ ਵਿੱਚ ਪੁਲਿਸਿੰਗ: ਨਵੇਂ ਆਉਣ ਵਾਲਿਆਂ ਲਈ ਗਾਈਡ
ਜਾਣ ਪਛਾਣ
ਇਸ ਗਾਈਡ ਦਾ ਮੰਤਵ ਸਰ੍ਹੀ ‘ਚ ਉਪਲਬਧ ਪੁਲਿਸ ਸੇਵਾਵਾਂ ਬਾਰੇ ਜਾਣਕਾਰੀ ਦੇਣਾ ਹੈ, ਪੁਲਿਸ ਨੂੰ ਕਦੋਂ ਅਤੇ ਕਿਵੇਂ ਸੰਪਰਕ ਕਰਨਾ ਅਤੇ ਪੁਲਿਸ ਵਲੋਂ ਤੁਹਾਨੂੰ ਪਹੁੰਚ ਕਰਨ ਜਾਂ ਸਵਾਲ ਜਵਾਬ ਪੁੱਛਣ ਦੀ ਹਾਲਤ ‘ਚ ਕੀ ਉਮੀਦ ਰੱਖਣੀ ਚਾਹੀਦੀ ਹੈ। ਅਪਰਾਧ ਰੋਕੂ ਪ੍ਰੋਗ੍ਰਾਮਾਂ ਬਾਰੇ ਅਤੇ ਤੁਸੀਂ ਆਪਣੇ ਗੁਆਂਢ ‘ਚ ਅਪਰਾਧ ਰੋਕਣ ‘ਚ ਕੀ ਭੂਮਿਕਾ ਨਿਭਾ ਸਕਦੇ ਹੋ ਸਬੰਧੀ ਵੀ ਜਾਣਕਾਰੀ ਮਿਲ਼ੇਗੀ। ਤੁਸੀਂ ਇਸਦਾ ਇਲੈਕਟ੍ਰੌਨਿਕ ਪ੍ਰਤੀਰੂਪ ਸਰ੍ਹੀ ਆਰ ਸੀ ਐਮ ਪੀ ਦੀ ਵੈੱਬਸਾਈਟ www.surreyrcmp.ca ਤੋਂ ਡਾਊਨਲੋਡ ਕਰ ਸਕਦੇ ਹੋ ਜਾਂ ਹੋਰ ਕਾਪੀਆਂ ਲੈਣ ਲਈ ਸਾਨੂੰ surrey_diversity@rcmp-grc.gc.ca. ਤੇ ਈਮੇਲ ਕਰਕੇ ਵੀ ਮੰਗਵਾ ਸਕਦੇ ਹੋ।
ਸਰ੍ਹੀ ਆਰ ਸੀ ਐਮ ਪੀ ਬਾਰੇ
ਰੌਇਲ ਕਨੇਡੀਅਨ ਮਾਂਊਟਡ ਪੁਲਿਸ (ਆਰ ਸੀ ਐਮ ਪੀ) ਕਨੇਡਾ ਭਰ ‘ਚ ਭਾਈਚਾਰਿਆਂ ਨੂੰ ਕੇਂਦਰੀ, ਸੂਬਾਈ ਅਤੇ ਸ਼ਹਿਰੀ ਪੁਲਿਸ ਦੀਆਂ ਸੇਵਾਵਾਂ ਪ੍ਰਦਾਨ ਕਰਦੀ ਹੈ। ਸਰ੍ਹੀ ‘ਚ 1951 ਤੋਂ ਲੈ ਕੇ ਆਰ ਸੀ ਐਮ ਪੀ ਨੂੰ ਸਰ੍ਹੀ ਸ਼ਹਿਰ ‘ਚ ਪੁਲਿਸ ਸੇਵਾਵਾਂ ਪ੍ਰਦਾਨ ਕਰਨ ਲਈ ਠੇਕਾ ਕੀਤਾ ਹੋਇਆ ਹੈ। ਉਹ ਸਭ ਜੋ ਸਰ੍ਹੀ ‘ਚ ਰਹਿੰਦੇ ਜਾਂ ਕੰਮ ਕਰਦੇ ਹਨ ਉਨ੍ਹਾਂ ਦੇ ਭਾਈਚਾਰਿਆਂ ਅਤੇ ਘਰਾਂ ਨੂੰ ਸੁਰੱਖਿਅਤ ਰੱਖਣ ਲਈ ਆਰ ਸੀ ਐਮ ਪੀ ਵਚਨਬੱਧ ਹੈ। ਸਾਡਾ ਨਿਸ਼ਾਨਾ ਸ਼ਹਿਰ ‘ਚ ਭਾਈਚਾਰੇ ਨਾਲ਼ ਰਲ਼ਕੇ ਕੰਮ ਕਰਕੇ ਜੀਵਨ ਨੂੰ ਵਧੀਆ ਬਣਾਉਣ ਦਾ ਹੈ।
ਪੁਲਿਸ ਦੀ ਭੂਮਿਕਾ
ਪੁਲਿਸ ਦੀ ਭੂਮਿਕਾ ਸ਼ਾਂਤੀ ਬਣਾਈ ਰੱਖਣੀ, ਕਾਨੂੰਨ ਕਾਇਮ ਰੱਖਣਾ ਅਤੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਭਾਈਚਾਰੇ ਨਾਲ਼ ਰਲ਼ਕੇ ਕੰਮ ਕਰਨ ਦੀ ਹੈ। ਪੁਲਿਸ ਇਸ ਤਰ੍ਹਾਂ ਦੇ ਹਾਲਾਤ ‘ਚ ਮੱਦਦ ਕਰ ਸਕਦੀ ਹੈ, ਜਿਵੇਂ ਕਿ:
- ਘਰ ‘ਚ ਲੱਗੀ ਸੰਨ੍ਹ ਬਾਰੇ ਜਾਂਚ ਪੜਤਾਲ਼।
- ਜੇਕਰ ਕਾਰ ਦੁਰਘਟਨਾ ਹੋਈ ਹੋਵੇ ਤਾਂ ਆਵਾਜਾਈ ਦੀ ਸੁਰੱਖਿਆ ਲਈ ਮੱਦਦ ਕਰਨੀ।
- ਗੁੰਮਸ਼ੁਦਾ ਵਿਅਕਤੀ ਦੀ ਭਾਲ਼।
- ਜੁਰਮ ਰੋਕਣ ਸਬੰਧੀ ਜਾਣਕਾਰੀ ਦੇਣੀ ਤਾਂ ਕਿ ਹੋਰ ਜੁਰਮ ਹੋਣ ਤੋਂ ਰੋਕੇ ਜਾ ਸਕਣ।
- ਭਾਈਚਾਰੇ ਦੇ ਤਿਓਹਾਰਾਂ ‘ਚ ਸ਼ਾਮਲ ਹੋਣਾ ਅਤੇ ਖਾਸ ਦਿਨ-ਦਿਹਾੜਿਆਂ ਤੇ ਆਵਾਜਾਈ ‘ਤੇ ਕਾਬੂ ਰੱਖਣਾ। ਸਰ੍ਹੀ ‘ਚ ਪੁਲਿਸ ਅਫਸਰ ਵੱਖ ਵੱਖ ਭੁਮਿਕਾਵਾਂ ਨਿਭਾਉਂਦੇ ਹਨ ਜਿਵੇਂ ਕਿ ਆਮ ਗਸ਼ਤ,
ਆਵਾਜਾਈ ਦੀਆਂ ਸੇਵਾਵਾਂ ਅਤੇ ਖਾਸ ਜਾਂਚ ਪੜਤਾਲ਼ ਦੀਆਂ ਸੇਵਾਵਾਂ। ਇਹ ਕਈ ਤਰ੍ਹਾਂ ਦੇ ਕੱਪੜੇ ਪਹਿਨ ਸਕਦੇ ਹਨ,ਜਿਵੇਂ ਕਿ:
- ਆਮ ਵਰਦੀ -ਆਮ ਡਿਊਟੀ ਕਰਨ ਵਾਲੇ ਅਫਸਰਾਂ ਵਲੋਂ ਅਤੇ ਕਮਿਊਨਟੀ ਪੋਲੀਸਿੰਗ ਅਫਸਰਾਂ ਵਲੋਂ ਪਹਿਨੀ ਜਾਂਦੀ ਹੈ ।
- ਲਾਲ ਜਾਂ ਨੀਲੀ ਵਰਦੀ - ਆਮ ਤੌਰ ਤੇ ਖਾਸ ਮੌਕਿਆਂ ਜਾਂ ਰਸਮੀ ਮੰਤਵਾਂ ਲਈ ਪਹਿਨੀ ਜਾਂਦੀ ਹੈ। ਚਿੰਨ੍ਹਾਤਮਿਕ ਲਾਲ ਵਰਦੀ ਉਹ ਵਰਦੀ ਹੈ ਜੋ ਸਾਰੀ ਦੁਨੀਆ ‘ਚ ਕਨੇਡਾ ਦੇ ਚਿੰਨ੍ਹ ਵਜੋਂ ਪਛਾਣੀ ਜਾਂਦੀ ਹੈ।
- ਸਾਦੇ ਕੱਪੜੇ - ਖਾਸ ਟੀਮਾਂ ਆਪਣੀ ਭੂਮਿਕਾ ਅਨੁਸਾਰ ਬਿਜ਼ਨਿਸ ਪੋਸ਼ਾਕ ਜਾਂ ਆਮ ਪਹਿਨਣ ਵਾਲ਼ੇ ਕੱਪੜੇ ਪਹਿਨ ਸਕਦੀਆਂ ਹਨ।
ਜੇਕਰ ਤੁਹਾਨੂੰ ਕਿਸੇ ਦੇ ਪੁਲਿਸ ਅਫਸਰ ਹੋਣ ਬਾਰੇ ਯਕੀਨ ਨਹੀਂ ਹੈ ਤਾਂ ਤੁਸੀਂ ਉਸ ਨੂੰ ਉਸਦੇ ਪੁਲਿਸ ਪਹਿਚਾਣ ਪੱਤਰ ਜਾਂ ਬੈਜ ਵੇਖਣ ਲਈ ਪੁੱਛ ਸਕਦੇ ਹੋ। ਤੁਸੀਂ ਆਪਣੇ ਸਥਾਨਿਕ ਪੁਲਿਸ ਥਾਣੇ ‘ਚ ਫੋਨ ਕਰਕੇ ਵੀ ਇਸ ਸੂਚਨਾ ਦੀ ਜਾਂਚ ਕਰ ਸਕਦੇ ਹੋ।
ਸਰ੍ਹੀ ਆਰ ਸੀ ਐਮ ਪੀ ਬਾਰੇ ਝਾਤੀ ਨੁਕਤੇ
- ਰ੍ਹੀ ਦੀ ਆਰ ਸੀ ਐਮ ਪੀ ਡੀਟੈਚਮੈਂਟ ਕਨੇਡਾ ਭਰ ' ਚ ਸਭ ਤੋਂ ਵੱਡੀ ਹੈ, ਜਿਸ 'ਚ 1000 ਤੋਂ ਵੱਧ ਪੁਲਿਸ ਅਫਸਰ, ਸਹਾਇਕ ਅਮਲਾ ਅਤੇ ਵਲੰਟੀਅਰ ਹਨ।
- ਸਾਰੀ ਸਰ੍ਹੀ ' ਚ ਸਾਡੇ 6 ਦਫਤਰ ਹਨ।
- 2019' ਚ ਸਾਡੇ ਕੋਲ਼ 47 ਤੋਂ ਵੱਧ ਵੱਖ-ਵੱਖ ਜ਼ੁਬਾਨਾਂ ਬੋਲਣ ਵਾਲ਼ੇ ਕਰਮਚਾਰੀ ਅਤੇ ਵਲੰਟੀਅਰ ਸਨ।
ਪੁਲਿਸ ਨਾਲ਼ ਸੰਪਰਕ ਕਰੋ
ਅਸੀਂ ਤੁਹਾਨੂੰ ਸਰ੍ਹੀ ਆਰ ਸੀ ਐਮ ਪੀ ਨੂੰ ਹਰ ਤਰ੍ਹਾਂ ਦੇ ਜ਼ੁਰਮ ਅਤੇ ਸ਼ੱਕੀ ਗਤੀਵਿਧੀਆਂ ਬਾਰੇ ਸੂਚਨਾ ਦੇਣ ਲਈ ਪ੍ਰੇਰਿਤ ਕਰਦੇ ਹਾਂ। ਜ਼ੁਰਮ ਬਾਰੇ ਸੂਚਨਾ ਦੇਣ ‘ਤੇ ਸਾਨੂੰ ਸ਼ੱਕੀ ਵਿਅਕਤੀਆਂ ਨੂੰ ਪਹਿਚਾਨਣ ਅਤੇ ਗ੍ਰਿਫਤਾਰ ਕਰਨ ‘ਚ, ਜ਼ੁਰਮ ਦੇ ਰੁਝਾਨ ਦਾ ਖੁਰਾ ਖੋਜ ਲੱਭਣ ਅਤੇ ਆਪਣੇ ਵਸੀਲਿਆਂ ਦੀ ਕਿਵੇਂ ਵਰਤੋਂ ਕਰਨੀ ਹੈ, ‘ਚ ਮੱਦਦ ਮਿਲਦੀ ਹੈ।
911 ‘ਤੇ ਕਾਲ ਕਰੋ- ਐਮਰਜੈਂਸੀ
ਪੁਲਿਸ, ਅੱਗ ਜਾਂ ਡਾਕਟਰੀ ਐਮਰਜੈਂਸੀ ਲਈ ਤਤਕਾਲ 911 ‘ਤੇ ਫੋਨ ਕਰੋ (ਦਿਨ ਦੇ 24 ਘੰਟੇ, ਹਫਤੇ ਦੇ ਸੱਤੇ ਦਿਨ)
911 ‘ਤੇ ਕਦੋਂ ਫੋਨ ਕਰਨਾ ਹੈ ਦੀਆਂ ਉਦਾਹਰਣਾਂ:
- ਕਿਸੇ ਦੀ ਜਾਨ ਖਤਰੇ ‘ਚ ਹੈ ਜਾਂ ਕਿਸੇ ਇਨਸਾਨ ਜਾਂ ਪ੍ਰਾਪ੍ਰਟੀ ਨੂੰ ਫੌਰੀ ਖਤਰਾ ਹੈ।
- ਕੋਈ ਜ਼ੁਰਮ ਹੋ ਰਿਹਾ ਹੈ, ਜਿਵੇਂ ਕਿ ਕੋਈ ਜਿੰਦਰਾ ਭੰਨ ਕੇ ਅੰਦਰ ਦਾਖਲ ਹੋ ਰਿਹਾ ਹੈ।
- ਜਦੋਂ ਕੋਈ ਗੰਭੀਰ ਜ਼ੁਰਮ ਹੋ ਚੁੱਕਾ ਹੈ ਅਤੇ ਸ਼ੱਕੀ ਵਿਅਕਤੀ ਨੇੜੇ ਹੀ ਹੋ ਸਕਦਾ ਹੈ ਅਤੇ/ਜਾਂ ਘਟਨਾ ਵਾਲ਼ੀ ਥਾਂ ਤੇ ਮੁੜ ਵਾਪਿਸ ਆਇਆ ਹੈ।
- ਜਦੋਂ ਕਿਸੇ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕਰਨ ਦਾ ਵਧੀਆ ਮੌਕਾ ਹੈ ਜਾਂ ਕੋਈ ਖਤਰਨਾਕ ਜ਼ੁਰਮ ਹੋਣ ਤੋਂ ਰੋਕਿਆ ਜਾ ਸਕਦਾ ਹੈ।
- ਜਦੋਂ ਤੁਸੀਂ 911 ‘ਤੇ ਫੋਨ ਕਰਦੇ ਹੋ ਤਾਂ ਓਪਰੇਟਰ ਤੁਹਾਨੂੰ ਪੁੱਛਦਾ ਹੈ ਕਿ ਤੁਹਾਨੂੰ ਕਿਸਦੀ ਲੋੜ ਹੈ ਪੁਲਿਸ, ਅੱਗ ਲਈ ਜਾਂ ਐਂਬੂਲੈਂਸ ਅਤੇ ਕਿਹੜੇ ਸ਼ਹਿਰ ‘ਚ। ਜੇ ਤੁਹਾਨੂੰ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ ਤਾਂ ਓਪਰੇਟਰ ਨੂੰ ਦੱਸੋ ਕਿ ਤੁਸੀਂ ਕਿਸ ਭਾਸ਼ਾ ‘ਚ ਗੱਲ ਕਰਨੀ ਚਾਹੋਗੇ ਅਤੇ ਓਪਰੇਟਰ ਪੂਰੀ ਕੋਸ਼ਿਸ਼ ਕਰੇਗਾ ਕਿ ਉਹ ਤਹਾਡੀ ਭਾਸ਼ਾ ਬੋਲਣ ਵਾਲ਼ੇ ਨੂੰ ਲੱਭੇ। ਉਦਾਹਰਣ ਦੇ ਤੌਰ ਤੇ ਤੁਸੀਂ ਕਹਿ ਸਕਦੇ ਹੋ
ਪੁਲਿਸ, ਸਰ੍ਹੀ, ਅਤੇ ਪੰਜਾਬੀ ਬੋਲੀ
ਗਲ਼ਤੀ ਨਾਲ਼ ਹੋਈ 9-1-1 ਕਾਲ ‘ਤੇ ਨੋਟ
ਸਾਨੂੰ ਹਰ ਸਾਲ ਹਜ਼ਾਰਾਂ ਹੀ ਗਲਤੀ ਨਾਲ਼ ਹੋਈਆਂ 9-1-1 ਕਾਲਾਂ ਮਿਲ਼ਦੀਆਂ ਹਨ। ਇਹਨਾਂ ਕੁੱਝ ਕਾਲਾਂ ਨੂੰ ਰੋਕਣ ਲਈ ਸਾਡੀ ਮੱਦਦ ਕਰਨ ਲਈ ਤੁਸੀਂ :
- ਆਪਣੇ ਘਰ ਦੇ ਜਾਂ ਸੈੱਲ ਫੋਨ ‘ਚ 9-1-1 ਪ੍ਰੀ-ਪ੍ਰੋਗ੍ਰਾਮ ਨਾ ਕਰੋ।
- ਪੱਕਾ ਕਰੋ ਕਿ ਤੁਹਾਡਾ ਸੈਲ ਫੋਨ ਲੌਕ ਹੈ ਤਾਂ ਕਿ ਭੁਲੇਖੇ ਨਾਲ਼ ਜੇਬ ‘ਚੋਂ ਡਾਇਲ ਨਾ ਹੋ ਜਾਵੇ।
- ਬੱਚਿਆਂ ਨੂੰ ਦੱਸੋ ਕਿ ਕਦੋਂ ਅਤੇ ਕਿਸ ਤਰ੍ਹਾਂ 911 ‘ਤੇ ਫੋਨ ਕਰਨਾ ਹੈ।
ਜੇ ਤੁਸੀਂ ਭੁਲੇਖੇ ਨਾਲ 911 ਡਾਇਲ ਕਰ ਦਿੰਦੇ ਹੋ ਤਾਂ ਲਾਈਨ ‘ਤੇ ਰਹੋ ਤੇ ਸਾਡੇ ਓਪਰੇਟਰ ਨਾਲ਼ ਗੱਲ਼ ਕਰੋ। ਨਹੀਂ ਤਾਂ ਸਾਨੂੰ ਦੋਬਾਰਾ ਤੁਹਾਨੂੰ ਫੋਨ ਕਰਨਾ ਪਵੇਗਾ ਜਾਂ ਖੁਦ ਆ ਕੇ ਵੇਖਣਾ ਪਵੇਗਾ। ਸਾਡੀ ਪਹਿਲ ਇਹ ਯਕੀਨੀ ਬਣਾਉਣਾ ਹੈ ਕਿ ਤੁਸੀਂ ਸੁਰੱਖਿਅਤ ਹੋ। ਗਲਤੀ ਨਾਲ ਫੋਨ ਕਰਨ ‘ਤੇ ਤੁਸੀਂ ਕਿਸੇ ਮੁਸੀਬਤ ‘ਚ ਨਹੀਂ ਆਵੋਗੇ ਅਤੇ ਨਾ ਹੀ ਤੁਹਾਨੂੰ ਕੋਈ ਜ਼ੁਰਮਾਨਾ ਹੋਵੇਗਾ, ਪਰ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਫੋਨ ਨਾ ਕੱਟੋ ਅਤੇ ਲਾਈਨ ‘ਤੇ ਰਹੋ ਤਾਂ ਕਿ ਦੱਸ ਸਕੋ ਕਿ ਕੀ ਹੋਇਆ ਹੈ।
ਨਾਨ ਐਮਰਜੈਂਸੀ - 604-599-0502 ‘ਤੇ ਫੋਨ ਕਰੋ
ਦੋਂ ਤੁਸੀਂ ਕਿਸੇ ਜ਼ੁਰਮ ਦੀ ਰਿਪੋਰਟ ਕਰਨੀ ਹੋਵੇ ਜੋ ਕਿ ਐਮਰਜੈਂਸੀ ਨਹੀਂ ਹੈ ਤਾਂ ਨਾਨ-ਐਮਰਜੈਂਸੀ ਲਾਈਨ ‘ਤੇ ਫੋਨ ਕਰੋ। ਇਹ ਨੰਬਰ ਦਿਨ ਦੇ 24 ਘੰਟੇ,ਹਫਤੇ ਦੇ 7 ਦਿਨ ਉਪਲਬਧ ਹੈ।
ਨਾਨ-ਐਮਰਜੈਂਸੀ ਕਾਲ ਦੀਆਂ ਉਦਾਹਰਣਾਂ:
- ਕੋਈ ਜ਼ੁਰਮ ਜੋ ਹੋ ਚੁੱਕਾ ਹੈ ਅਤੇ ਕੋਈ ਸ਼ੱਕੀ ਨਹੀਂ ਹੈ (ਜਿਵੇਂ ਕਿ ਤੁਹਾਡੇ ਵਹੀਕਲ ‘ਚ ਰਾਤ ਨੂੰ ਚੋਰੀ ਹੋਈ ਹੈ)
- ਕਿਸੇ ਸ਼ੱਕੀ ਜਾਂ ਉਪੱਦਰ ਵਾਲ਼ੇ ਵਰਤਾਅ ਦੀ ਰਿਪੋਰਟ ਕਰਨੀ (ਜਿਵੇਂ ਕਿ ਰੌਲ਼ੇ ਰੱਪੇ ਵਾਲ਼ੀ ਪਾਰਟੀ)
- ਉਸ ਪੁਲਿਸ ਫਾਈਲ ਬਾਰੇ ਜਾਣਕਾਰੀ ਦੇਣੀ ਜਾਂ ਲੈਣੀ ਜੋ ਪਹਿਲਾਂ ਹੀ ਹੋ ਚੁੱਕੀ ਹੈ।
ਜਦੋਂ ਤੁਸੀਂ ਪੁਲਿਸ ਨੂੰ ਫੋਨ ਕਰਦੇ ਹੋ ਤਾਂ ਕੀ ਚਾਹੀਦਾ ਹੈ
ਸਵਾਲਾਂ ਦੀ ਇੱਕ ਲੜੀ ਰਾਹੀਂ ਤੁਹਾਡੇ ਕੋਲ਼ੋਂ ਖਾਸ ਜਾਣਕਾਰੀ ਇਕੱਠੀ ਕਰਨ ਲਈ ਸਾਡੇ ਫੋਨ ਓਪਰੇਟਰਾਂ ਨੂੰ ਉੱਚ ਪੱਧਰੀ ਟ੍ਰੇਨਿੰਗ ਹਾਸਲ ਹੈ। ਲਾਈਨ ‘ਤੇ ਬਣੇ ਰਹਿਣ ਨਾਲ਼, ਸ਼ਾਂਤ ਰਹਿਣ ਨਾਲ਼ ਅਤੇ ਸਵਾਲਾਂ ਦੇ ਜਵਾਬ ਦੇਣ ਨਾਲ਼ ਤੁਸੀਂ ਸਾਡੇ ਹੁੰਗਾਰੇ ਨੂੰ ਸਹੀ ਦਿਸ਼ਾ ਦੇਣ ‘ਚ ਮੱਦਦ ਕਰ ਸਕਦੇ ਹੋ। ਐਮਰਜੈਂਸੀ ‘ਚ ਫੋਨ ਓਪਰੇਟਰ ਉਨ੍ਹਾਂ ਪੁਲਿਸ ਅਫਸਰਾਂ ਨੂੰ ਜਾਣਕਾਰੀ ਦੇ ਰਹੇ ਹੁੰਦੇ ਹਨ ਜੋ ਘਟਨਾ ਵਾਪਰਨ ਵਾਲ਼ੀ ਜਗ੍ਹਾ ਨੂੰ ਜਾ ਰਹੇ ਹੁੰਦੇ ਹਨ।
ਇਸ ਨੂੰ ਤਾੜੋ। ਇਸਦੀ ਸੂਚਨਾ ਦਿਓ
ਜੇਕਰ ਕੁੱਝ ਅਟਪਟਾ ਲਗਦਾ ਹੈ ਜਾਂ ਆਪਣੀ ਜਗ੍ਹਾ ਤੋਂ ਹਟਿਆ ਲਗਦਾ ਹੈ ਤਾਂ ਆਪਣੇ ਅੰਤਰਮਨ ਦੀ ਮੰਨਦੇ ਹੋਏ ਪੁਲਿਸ ਨੂੰ ਇਸਦੀ ਸੂਚਨਾ ਦਿਓ। ਸ਼ੱਕੀ ਗਤੀਵਿਧੀਆਂ ‘ਚ ਇਹ ਸ਼ਾਮਲ ਹੋ ਸਕਦਾ ਹੈ:
ਕੋਈ ਕਾਰਾਂ ‘ਚ ਜਾਂ ਤਾਕੀਆਂ ਰਾਹੀਂ ਝਾਤੀਆਂ ਮਾਰ ਰਿਹਾ ਹੈ, ਕੋਈ ਅਜਨਬੀ ਜੋ ਲਗਦਾ ਹੈ ਕਿ ਉਸਦਾ ਗਵਾਂਢ ‘ਚ ਕੋਈ ਕੰਮ ਨਹੀਂ ਹੈ ਜਾਂ ਕੋਈ ਕਾਰ ਜੋ ਕਾਬੂ ਤੋਂ ਬਾਹਰ ਚੱਲ ਰਹੀ ਹੈ।
ਜੋ ਸਵਾਲ ਫੋਨ ਓਪਰੇਟਰ ਪੁੱਛੇਗਾ ਉਨ੍ਹਾਂ ‘ਚੋਂ ਕੁੱਝ ਇੱਕ:
- ਕੀ ਘਟਨਾ ਹੈ ਜਿਸ ਦੀ ਸੂਚਨਾ ਦੇ ਰਹੇ ਹੋ
- ਇਹ ਕਦੋਂ ਵਾਪਰਿਆ
- ਇਹ ਕਿੱਥੇ ਵਾਪਰਿਆ
- ਇਸ ‘ਚ ਕੌਣ ਸ਼ਾਮਲ ਹੈ
- ਤੁਹਾਨੂੰ ਕੀ ਲਗਦਾ ਹੈ ਕਿ ਇਹ ਕਿਉਂ ਵਾਪਰਿਆ
ਓਪਰੇਟਰ ਇਹ ਵੀ ਪੁੱਛ ਸਕਦਾ ਹੈ ਕਿ ਜੇਕਰ ਘਟਨਾ ਵਾਲ਼ੀ ਥਾਂ ਤੇ ਸ਼ਰਾਬ, ਡਰੱਗ ਜਾਂ ਹਥਿਆਰ ਹੈ ਤਾਂ ਕਿ ਇਸਦੀ ਸੂਚਨਾ ਉਹ ਉਨ੍ਹਾਂ ਪੁਲਿਸ ਅਫਸਰਾਂ ਨੂੰ ਦੇ ਸਕੇ ਜੋ ਘਟਨਾ ਵਾਲ਼ੀ ਥਾਂ ਤੇ ਹਨ।
ਜੇਕਰ ਤੁਸੀਂ ਪੁਲਿਸ ਕੇਸ ‘ਚ ਸ਼ੱਕੀ, ਗਵਾਹ ਜਾਂ ਪੀੜਤ ਵਿਅਕਤੀ ਦੇ ਤੌਰ ਤੇ ਸ਼ਾਮਲ ਹੋ ਤਾਂ ਅਫਸਰ ਤੁਹਾਡੇ ਕੋਲੋਂ ਇਹ ਜਾਣਕਾਰੀ ਮੰਗੇਗਾ:
ਤੁਹਾਡਾ ਪੂਰਾ ਨਾਂਅ, ਜਨਮ ਤਰੀਕ, ਅਡਰੈਸ ਅਤੇ ਫੋਨ ਨੰਬਰ। ਇਹ ਜਾਣਕਾਰੀ ਪੁਲਿਸ ਦੇ ਸੁਰੱਖਿਅਤ ਡੈਟਾਬੇਸ ‘ਚ ਦਰਜ ਕੀਤੀ ਜਾਵੇਗੀ। ਤੁਹਾਡੀ ਜਾਣਕਾਰੀ ਹੋਰ ਕਿਸੇ ਨੂੰ ਵੀ ਨਹੀਂ ਦਿੱਤੀ ਜਾਵੇਗੀ ਅਤੇ ਇਸ ਦੀ ਵਰਤੋਂ ਪਹਿਚਾਣ ਲਈ ਤੇ ਰਿਕਾਰਡ ਰੱਖਣ ਲਈ ਕੀਤੀ ਜਾਂਦੀ ਹੈ।
ਕੀ ਤੁਹਾਨੂੰ ਪਤਾ ਹੈ………
- ਜੇਕਰ ਤੁਸੀਂ ਗੁਪਤ ਰਹਿਕੇ ਜ਼ੁਰਮ ਦੀ ਸ਼ਿਕਾਇਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕ੍ਰਾਈਮ ਸਟੌਪਰਜ਼ ਨੂੰ 1-800-222-ਟਿਪਸ ਤੇ ਜਾਂ ਆਨ ਲਾਈਨ ਤੇ ਰਿਪੋਰਟ ਕਰ ਸਕਦੇ ਹੋ। ਕ੍ਰਾਈਮ ਸਟੌਪਰਜ਼ 115 ਤੋਂ ਵੱਧ ਭਾਸ਼ਾਵਾਂ ‘ਚ ਜਾਣਕਾਰੀ ਲੈਂਦੇ ਹਨ।
- ਤੁਸੀਂ ਸਰ੍ਹੀ ਭਰ ‘ਚ ਸਾਡੇ 6 ਦਫਤਰਾਂ ‘ਚੋਂ ਕਿਸੇ ‘ਚ ਵੀ ਜਾ ਕੇ ਜ਼ੁਰਮ ਦੀ ਰਿਪੋਰਟ ਕਰ ਸਕਦੇ ਹੋ।
- ਜੇਕਰ ਤੁਸੀਂ ਬੋਲ਼ੇ, ਉੱਚਾ ਸੁਣਨ ਜਾਂ ਬੋਲਣ ‘ਚ ਔਖਆਈ ਲਈ ਪਹਿਲਾਂ ਹੀ ਪ੍ਰੀ-ਰਜਿਸਟਰ ਹੋ ਤਾਂ ਤੁਸੀ 9-1-1 ਤੇ ਟੈਕਸਟ ਕਰ ਸਕਦੇ ਹੋ।
ਆਨਲਾਈਨ ਰਿਪੋਰਟ ਕਰੋ
ਕੁੱਝ ਖਾਸ ਤਰ੍ਹਾਂ ਦੇ ਜ਼ੁਰਮ ਹੁਣ ਆਨਲਾਈਨ ਰਿਪੋਰਟ ਕੀਤੇ ਜਾ ਸਕਦੇ ਹਨ। ਜੇ ਘਟਨਾ ਸਰ੍ਹੀ ‘ਚ ਵਾਪਰੀ ਹੈ, ਤੁਹਾਡੇ ਕੋਲ਼ ਸਹੀ ਈਮੇਲ ਅਡਰੈਸ ਹੈ, ਤੁਸੀਂ ਸ਼ੱਕੀ ਵਿਅਕਤੀ ਨਹੀਂ ਵੇਖਿਆ ਅਤੇ ਇਹ ਹੇਠ ਲਿਖੀਆਂ ਸ਼੍ਰੇਣੀਆਂ ‘ਚੋਂ ਕੋਈ ਇੱਕ ਹੈ ਤਾਂ ਤੁਸੀਂ: www.surreyrcmp.ca ‘ਤੇ ਰਿਪੋਰਟ ਕਰ ਸਕਦੇ ਹੋ। ਆਨਲਾਈਨ ਰਿਪੋਰਟ ਕਰਨ ਲਈ ਸ਼੍ਰੇਣੀਆਂ ‘ਚ ਸ਼ਾਮਲ ਹਨ:
- $5,000 ਤੋਂ ਘੱਟ ਦਾ ਸਮਾਨ ਗੁੰਮ ਹੋ ਗਿਆ ਹੈ ਜਾਂ ਚੋਰੀ ਹੋ ਗਿਆ ਹੈ (ਕੋਈ ਸ਼ੱਕੀ ਨਹੀਂ)
- $5000 ਤੋਂ ਘੱਟ ਦੀ ਕੀਮਤ ਦੇ ਸਮਾਨ ਦੀ ਭੰਨ ਤੋੜ ਜਾਂ ਕਾਰ ‘ਚੋਂ ਚੋਰੀ ਹੋਣੀ (ਕੋਈ ਸ਼ੱਕੀ ਨਹੀਂ)
- $5,000 ਤੋਂ ਘੱਟ ਦਾ ਨੁਕਸਾਨ ਹਿੱਟ ਤੇ ਰਨ (ਕੋਈ ਸ਼ੱਕੀ ਨਹੀਂ)
- ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਜਿਵੇਂ ਕਿ ਖਤਰਨਾਕ ਡਰਾਈਵਿੰਗ
ਪੁਲਿਸ ਨਾਲ ਵਾਹ
ਕਈ ਕਾਰਣ ਹਨ ਜਿਨ੍ਹਾਂ ਕਰਕੇ ਪੁਲਿਸ ਨੂੰ ਤੁਹਾਡੇ ਨਾਲ਼ ਤੁਹਾਡੇ ਘਰ ਅੰਦਰ ਜਾਂ ਭਾਈਚਾਰੇ ‘ਚ ਗੱਲ ਬਾਤ ਕਰਨੀ ਪੈ ਸਕਦੀ ਹੈ। ਉਦਾਹਰਣ ਦੇ ਤੌਰ ਤੇ ਪੁਲਿਸ ਨੂੰ ਲੋੜ ਹੋ ਸਕਦੀ ਹੈ:
- ਚਲਦੀ ਆ ਰਹੀ ਜਾਂਚ ਬਾਰੇ ਗੱਲ ਕਰਨ ਦੀ।
- ਜਿਹੜਾ ਜ਼ੁਰਮ ਹੋਇਆ ਹੈ ਉਸਦੀ ਜਾਣਕਾਰੀ ਲਈ ਤੁਹਾਡੇ ਗਵਾਂਢ ‘ਚ ਵੇਖਣ ਦੀ।
- ਜ਼ੁਰਮ ਰੋਕਣ ਬਾਰੇ ਜਾਂ ਸੁਰੱਖਿਆ ਬਾਰੇ ਜਾਣਕਾਰੀ ਦੇਣ ਦੀ।ਜੇਕਰ ਪੁਲਿਸ ਤੁਹਾਡੇ ਘਰ ਆਉਂਦੀ ਹੈ ਜਦੋਂ
ਤੁਸੀਂ ਘਰ ਹੋ ਤਾਂ, ਤੁਹਾਨੂੰ ਦਰਵਾਜ਼ਾ ਖੋਲ੍ਹਣਾ ਚਾਹੀਦਾ ਹੈ। ਜੇ ਤੁਹਾਡੇ ਕੋਈ ਸੱਭਿਆਚਾਰਕ ਰੀਤੀ ਰਿਵਾਜ ਹਨ ਤੇ ਤੁਸੀਂ ਪੁਲਿਸ ਅਫਸਰ ਨੂੰ ਉਹਨਾਂ ਬਾਰੇ ਸੁਚੇਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਪੁਲਿਸ ਨੂੰ ਇਹ ਦੱਸ ਦੇਣਾ ਚਾਹੀਦਾ ਹੈ। ਕ੍ਰਿਪਾ ਕਰਕੇ ਇਹ ਗੱਲ ਨੋਟ ਕਰ ਲਓ ਕਿ ਜਿਹੜਾ ਪੁਲਿਸ ਅਫਸਰ ਡਿਊਟੀ ‘ ਤੇ ਹੈ ਉਹ ਤੁਹਾਡੇ ਘਰ ‘ ਚ ਦਾਖਲ ਹੋਣ ਸਮੇਂ ਆਪਣੀ ਜੁੱਤੀ ਨਹੀਂ ਲਾਹ ਸਕਦਾ ।
ਜੇ ਤੁਸੀਂ ਕੋਈ ਗੱਲ ਨਹੀਂ ਸਮਝਦੇ ਤਾਂ ਸਵਾਲ ਪੁੱਛਣ ਤੋਂ ਨਾ ਡਰੋ। ਜੇ ਤੁਸੀਂ ਅੰਗਰੇਜ਼ੀ ਨਹੀਂ ਬੋਲ ਸਕਦੇ ਤਾਂ ਤੁਸੀਂ ਪਰਿਵਾਰ ਦੇ ਹੋਰ ਕਿਸੇ ਮੈਂਬਰ ਨੂੰ, ਕਿਸੇ ਦੋਸਤ ਨੂੰ ਜਾਂ ਆਪਣੇ ਗਵਾਂਢੀ ਨੂੰ ਵੀ ਸਹਾਇਤ ਕਰਨ ਲਈ ਕਹਿ ਸਕਦੇ ਹੋ।
ਜੇਕਰ ਕੋਈ ਆਸ ਪਾਸ ਨਹੀਂ ਹੈ ਤਾਂ ਪੁਲਿਸ ਅਫਸਰ ਤੁਹਾਡੀ ਪਸੰਦੀਦਾ ਬੋਲੀ ‘ਚ ਤੁਹਾਡੀ ਸਹਾਇਤਾ ਕਰਨ ਵਾਲ਼ੇ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕਰੇਗਾ/ਕਰੇਗੀ।
ਪੁਲਿਸ ਅਫਸਰ ਤੁਹਾਡੇ ਘਰ ਦਾਖਲ ਹੋ ਸਕਦੇ ਹਨ ਜਦੋਂ:
- ਉਨ੍ਹਾਂ ਨੂੰ ਘਰ ਦੇ ਅੰਦਰ ਕਿਸੇ ਵਲੋਂ ਉਨ੍ਹਾਂ ਨੂੰ ਸੱਦਿਆ ਗਿਆ ਹੋਵੇ।
- ਉਨ੍ਹਾਂ ਨੂੰ ਇਸ ਗੱਲ ਦਾ ਯਕੀਨ ਹੋਵੇ ਕਿ ਕੋਈ ਐਮਰਜੈਂਸੀ ਹੈ ਜਾਂ ਕਿਸੇ ਨੂੰ ਕੋਈ ਤਕਲੀਫ ਪਹੁੰਚਾਈ ਜਾ ਰਹੀ ਹੈ।
- ਉਨ੍ਹਾਂ ਕੋਲ਼ ਅੰਦਰ ਦਾਖਲ ਹੋਣ ਲਈ ਵਿਖਾਣ ਵਾਸਤੇ ਕਾਨੂੰਨੀ ਦਸਤਾਵੇਜ਼ ਹਨ।
ਘਰ ਅੰਦਰ ਕਿਸੇ ਦੀ ਸੁੱਖ-ਸਾਂਦ ਵੇਖਣ ਲਈ (ਜਿਵੇਂ ਕਿ 911 ਕਾਲ
ਕਰਕੇ ਕੋਈ ਬੋਲਿਆ ਨਹੀਂ ) ਕੀ ਹੈ ……
ਪੀੜਤ :
ਉਹ ਜਿਸ ਨੂੰ ਕਿਸੇ ਜ਼ੁਰਮ , ਦੁਰਘਟਨਾ ਜਾਂ ਕਿਸੇ ਘਟਨਾ ਕਰਕੇ ਸਰੀਰਕ ਜਾਂ ਮਾਨਸਿਕ ਤੌਰ ਤੇ ਨੁਕਸਾਨ phMuicAw ਹੋਵੇ ।
ਗਵਾਹ :
ਉਹ ਜਿਸ ਨੇ ਜ਼ੁਰਮ ਜਾਂ ਦੁਰਘਟਨਾ ਹੁੰਦੀ ਵੇਖੀ ਹੋਵੇ ।
ਸ਼ੱਕੀ : ਉਹ ਜਿਸ ਤੇ ਸ਼ੱਕ ਹੋਵੇ ਕਿ ਉਸਨੇ ਕੋਈ ਜ਼ੁਰਮ ਜਾਂ ਵਾਰਦਾਤ ਨੂੰ ਅੰਜਾਮ ਦਿੱਤਾ ਹੈ ।
ਡ੍ਰਾਈਵ ਕਰਦੇ ਸਮੇਂ
ਪੁਲਿਸ ਕੋਲ਼ ਕਿਸੇ ਵੀ ਗੱਡੀ ਨੂੰ ਕਿਸੇ ਵੀ ਸਮੇਂ ਡ੍ਰਾਈਵਿੰਗ ਦੇ ਨਿਯਮਾਂ ਦੀ ਉਲੰਘਣਾ ਅਤੇ ਹੋਰ ਅਪਰਾਧਾਂ ਨੂੰ ਚੈੱਕ ਕਰਨ ਲਈ ਰੋਕਣ ਦਾ ਹੱਕ ਹੈ। ਪੁਲਿਸ ਅਫਸਰ ਤੁਹਾਨੂੰ ਇਸ਼ਾਰੇ ਨਾਲ਼ ਇਹ ਦੱਸੇਗਾ ਕਿ ਤੁਹਾਨੂੰ ਰੋਕਿਆ ਜਾ ਰਿਹਾ ਹੈ। ਉਹ ਤੁਹਾਨੂੰ ਸੜਕ ਤੋਂ ਜਾਂ ਆਪਣੀ ਪੁਲਿਸ ਕਾਰ ਚੋਂ ਹੱਥਾਂ ਦੇ ਇਸ਼ਾਰਿਆਂ, ਲਾਈਟਾਂ, ਸਾਇਰਨ ਜਾਂ ਲਾਊਡ ਸਪੀਕਰ ਦੀ ਵਰਤੋਂ ਕਰਕੇ ਰੁਕਣ ਲਈ ਇਸ਼ਾਰਾ ਕਰੇਗਾ।
ਜਦੋਂ ਪੁਲਿਸ ਤੁਹਾਨੂੰ ਰੋਕਦੀ ਹੈ ਤਾਂ ਸਭ ਦੀ ਸੁਰੱਖਿਆ ਯਕੀਨੀ ਬਣਾਉਣ ਲਈ :
- ਹੌਲ਼ੀ ਹੋ ਜਾਵੋ ਤੇ ਜਦੋਂ ਵੀ ਸੁਰੱਖਿਅਤ ਹੋਵੇ ਤਾਂ ਸੜਕ ਦੇ ਸੱਜੇ ਕੰਢੇ ਰੁਕ ਜਾਵੋ।
- ਆਪਣੀ ਗੱਡੀ ਵਿੱਚ ਹੀ ਰਹੋ ਜਦੋਂ ਤੱਕ ਪੁਲਿਸ ਅਫਸਰ ਹੋਰ ਕਿਸੇ ਤਰ੍ਹਾਂ ਕਰਨ ਲਈ ਨਹੀਂ ਕਹਿੰਦਾ।
- ਸ਼ੀਸ਼ਾ ਥੱਲੇ ਕਰ ਲਓ ਅਤੇ ਆਪਣੇ ਹੱਥ ਪ੍ਰਤੱਖ ਰੱਖੋ।
- ਅਫਸਰ ਨਾਲ਼ ਗੱਲ ਕਰੋ ਅਤੇ ਜੋ ਵੀ ਪੇਪਰ ਵੇਖਣ ਲਈ ਬੇਨਤੀ ਕੀਤੀ ਹੈ ਜਿਵੇਂ ਕਿ ਡ੍ਰਾਈਵਰ ਲਾਈਸੰਸ ਅਤੇ ਰਜਿਸਟ੍ਰੇਸ਼ਨ ਪੇਪਰ ਉਹ ਦੇ ਦਿਓ। ਇਹ ਕਾਨੂੰਨ ਹੈ ਕਿ ਤੁਸੀਂ ਪੁਲਿਸ ਅਫਸਰ ਦੇ ਕਹਿਣ ਤੇ ਉਸਨੂੰ ਇਹ ਕਾਗਜ਼ ਵਿਖਾਓ।
ਕੀ ਤੁਹਾਨੂੰ ਪਤਾ ਹੈ ਕਿ ਇਹ ਕਰਨਾ ਟ੍ਰੈਫਿਕ ਅਪਰਾਧ ਹੈ……
- ਬਿਨ੍ਹਾਂ ਮਾਨਤਾ ਪ੍ਰਾਪਤ ਡਰਾਈਵਰ ਲਾਈਸੰਸ ਤੋਂ ਗੱਡੀ ਚਲਾਉਣਾ।
- ਪੁਲਿਸ ਦੇ ਕਹਿਣ ਤੇ ਨਾ ਰੁਕਣਾ।
- ਉਸ ਐਮਰਜੈਂਸੀ ਗੱਡੀ ਲਈ ਨਾ ਠਹਿਰਨਾ ਜੋ ਪਾਸ ਕਰਨ ਦੀ ਕੋਸ਼ਿਸ਼ ਕਰ ਰਹੀ ਹੋਵੇ।
- ਸੀਟ ਬੈਲਟ ਨਾ ਲਾਉਣੀ।
- ਡ੍ਰਾਈਵਿੰਗ ਕਰਦੇ ਸਮੇਂ ਸੈਲ ਫੋਨ ਦੀ ਵਰਤੋਂ ਕਰਨੀ।
ਜੇਕਰ ਤੁਹਾਨੂੰ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈ ਤਾਂ ਕੀ ਹੁੰਦਾ ਹੈ
ਜੇ ਤੁਸੀਂ ਗ੍ਰਿਫਤਾਰ ਹੋ ਜਾਂਦੇ ਹੋ ਤਾਂ ਕਨੇਡਾ ਦੇ ਚਾਰਟਰ ਆਫ ਰਾਈਟਸ ਐਂਡ ਫਰੀਡਮ ਦੇ ਅਧੀਨ ਤੁਹਾਡੇ ਹੱਕ ਹਨ। ਇਹਨਾਂ ਹੱਕਾਂ ‘ਚ ਸ਼ਾਮਲ ਹੈ:
- ਤੁਹਾਨੂੰ ਇਹ ਦੱਸਣਾ ਕਿ ਤੁਹਾਨੂੰ ਕਿਉਂ ਰੋਕਿਆ ਜਾਂ ਗ੍ਰਿਫਤਾਰ ਕੀਤਾ ਜਾ ਰਿਹਾ ਹੈ।
- ਤੁਹਾਨੂੰ ਬਿਨਾ ਕਿਸੇ ਦੇਰੀ ਦੇ ਸੂਚਨਾ ਦੇਣੀ ਅਤੇ ਵਕੀਲ ਕਰਨ ਦਾ ਹੱਕ (ਮਤਲਬ ਕਿ ਜਦੋਂ ਹਾਲਾਤ ਕਾਬੂ ‘ਚ ਆ ਜਾਣ ਤੇ ਸਾਰਿਆਂ ਦੀ ਸੁਰੱਖਿਆ ਯਕੀਨੀ ਹੋ ਜਾਵੇ)
- ਤੁਹਾਨੂੰ ਜਿਸ ਵੀ ਵਕੀਲ ਨੂੰ ਤੁਸੀਂ ਚਾਹੁੰਦੇ ਹੋ ਫੋਨ ਕਰਨ ਦੀ ਆਗਿਆ ਜਾਂ ਲੀਗਲ ਏਡ ਵਕੀਲ ਤੋਂ ਮੁਫਤ ਸਲਾਹ ਲੈਣ ਦੀ ਆਗਿਆ।
18 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਲਈ ਯੰਗ ਓਫੈਂਡਰਜ਼ ਐਕਟ ਅਧੀਨ ਹੋਰ ਵਾਧੂ ਹੱਕ ਹਨ, ਜਿਨ੍ਹਾਂ ‘ਚੋਂ ਇੱਕ ਹੱਕ ਆਪਣੇ ਮਾਪੇ ਜਾਂ ਸਰਪ੍ਰਸਤ ਨਾਲ਼ ਗੱਲ ਕਰਨ ਦਾ। ਜੇ ਪੁਲਿਸ ਅਫਸਰ ਨੂੰ ਇਹ ਲਗਦਾ ਹੈ ਕਿ ਜੋ ਜ਼ੁਰਮ ਹੋਇਆ ਹੈ ਤੁਹਾਡਾ ਉਸ ਨਾਲ਼ ਸਬੰਧ ਹੈ ਤਾਂ ਉਸ ਕੋਲ਼ ਤੁਹਾਨੂੰ ਰੋਕਣ ਦਾ ਹੱਕ ਹੈ। ਆਮਤੌਰ ਤੇ ਉਹ ਇਸ ਸਮੇਂ ਦੀ ਵਰਤੋਂ ਹਾਲਤਾਂ ਦਾ ਹੋਰ ਜ਼ਾਇਜਾ ਲੈਣ ਲਈ ਸਵਾਲ ਪੁੱਛ ਕੇ ਕਰਦੇ ਹਨ। ਜਦੋਂ ਤੁਸੀਂ ਕਿਸੇ ਅਪਰਾਧ ਲਈ ਗ੍ਰਿਫਤਾਰ ਹੋਏ ਹੋ ਤਾਂ ਪੁਲਿਸ ਅਫਸਰ ਤੁਹਾਡੀ, ਤੁਹਾਡੇ ਸਮਾਨ ਦੀ ਅਤੇ ਤੁਹਾਡੀ ਗੱਡੀ ਜੇ ਉਹ ਮੌਕਾ-ਏ ਵਾਰਦਾਤ ਤੇ ਮੌਜੂਦ ਹੈ ਦੀ ਤਲਾਸ਼ੀ ਲੈ ਸਕਦਾ ਹੈ। ਉਹ ਇਹ ਤਲਾਸ਼ੀ ਸਭ ਦੀ ਸੁਰੱਖਿਆ ਯਕੀਨੀ ਬਣਾਉਣ ਲਈ, ਸਬੂਤ ਲੱਭਣ ਅਤੇ ਉਹਨਾਂ ਨੂੰ ਨਸ਼ਟ ਹੋਣ ਤੋਂ ਬਚਾਉਣ ਲਈ ਲੈਂਦੇ ਹਨ।
ਸਰ੍ਹੀ ਆਰ ਸੀ ਐਮ ਪੀ ਦੇ ਹੋਰ ਪ੍ਰੋਗਰਾਮ ਅਤੇ ਦਿੱਤੀਆਂ ਜਾਣ ਵਾਲ਼ੀਆਂ ਹੋਰ ਸੇਵਾਵਾਂ
ਜ਼ੁਰਮ ਰੋਕਣਾ
ਸਰ੍ਹੀ ਆਰ ਸੀ ਐਮ ਪੀ ਵੱਲੋਂ ਇੱਥੇ ਦੇ ਵਸਨੀਕਾਂ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਕਿ ਬਲਾਕ ਵਾਚ ਵਰਗੇ ਪ੍ਰੋਗਰਾਮਾਂ `ਚ ਹਿੱਸਾ ਲੈ ਕੇ ਜ਼ੁਰਮ ਰੋਕਣ ‘ਚ ਮਦਦ ਕਰੋ। ਬਲਾਕ ਵਾਚ ਇੱਕ ਅਜਿਹਾ ਪ੍ਰੋਗਰਾਮ ਹੈ ਜਿਸ ਰਾਹੀਂ ਗਵਾਂਢੀ ਆਪਣੇ ਗਵਾਂਢੀ ‘ਤੇ ਨਜ਼ਰ ਰੱਖਣ ‘ਚ ਮੱਦਦ ਕਰਦਾ ਹੈ। ਇਸ ਦਾ ਨਿਸ਼ਾਨਾ ਇਹ ਹੈ ਕਿ ਸ਼ਹਿਰੀਆਂ ਨੂੰ ਇਸ ਗੱਲ ‘ਚ ਸ਼ਾਮਲ ਕੀਤਾ ਜਾਵੇ ਕਿ ਉਹ ਜ਼ੁਰਮ ਰੋਕਣ ਅਤੇ ਇਸ ਨੂੰ ਹੋਣ ਤੋਂ ਨਿਰਉਤਸਾਹਿਤ ਕਰਨ। ਇਸ ਪ੍ਰੋਗਰਾਮ ਸਬੰਧੀ ਹੋਰ ਜਾਣਕਾਰੀ ਲਈ ਕਿਰਪਾ ਕਰਕੇ ਆਪਣੇ ਲੋਕਲ ਡਿਸਟ੍ਰਿਕਟ ਦਫਤਰ ਨਾਲ਼ ਸੰਪਰਕ ਕਰੋ- ਸੰਪਰਕ ਲਈ ਜਾਣਕਾਰੀ ਅੰਦਰ ਦਿੱਤੀ ਗਈ ਹੈ।
ਅਪਰਾਧ ਮੁਕਤ ਮਲਟੀ- ਹਾਊਸਿੰਗ
ਜੇ ਤੁਸੀਂ ਕੋਈ ਅਪਾਰਟਮੈਂਟ ਕਿਰਾਏ ‘ਤੇ ਲੈ ਰਹੇ ਹੋ, ਹੋ ਸਕਦਾ ਹੈ ਕਿ ਇਹ ਬਿਲਡਿੰਗ ਪਹਿਲਾਂ ਹੀ ਕ੍ਰਾਈਮ ਫ੍ਰੀ ਮਲਟੀ ਹਾਊਸਿੰਗ ਪ੍ਰੋਗਰਾਮ ਦਾ ਹਿੱਸਾ ਹੋਵੇ। ਇਸ ਰਾਹੀਂ ਮਾਲਕਾਂ, ਮੈਨੇਜਰਾਂ ਅਤੇ ਰਹਿਣ ਵਾਲਿਆਂ ਨੂੰ ਗੈਰ ਕਾਨੂੰਨੀ ਅਤੇ ਖੱਪ ਵਾਲ਼ੀਆਂ ਗਤੀਵਿਧੀਆਂ ਤੋਂ ਇਨ੍ਹਾਂ ਇਮਾਰਤਾਂ ਨੂੰ ਮੁਕਤ ਰੱਖਣ ‘ਚ ਸਹਾਇਤਾ ਮਿਲਦੀ ਹੈ। ਤੁਸੀਂ ਫੋਨ ਰਾਹੀਂ ਕੋਆਰਡੀਨੇਟਰ ਨਾਲ਼ ਸੰਪਰਕ ਕਰ ਸਕਦੇ ਹੋ- 604-599-7747
ਪੀੜਤਾਂ ਲਈ ਸੇਵਾਵਾਂ
ਜੇ ਤੁਸੀਂ ਕਿਸੇ ਅਪਰਾਧ ਦਾ ਸ਼ਿਕਾਰ ਹੋ ਤਾਂ ਤੁਸੀਂ ਸਾਡੇ ਵਿਕਟਮ ਸਰਵਿਸਜ਼ ਡਿਪਾਰਟਮੈਂਟ ਨਾਲ਼ 604-599-7600 ‘ਤੇ ਫੋਨ ਕਰ ਸਕਦੇ ਹੋ। ਕੇਸ ਵਰਕਰ ਤੁਹਾਨੂੰ ਜਜ਼ਬਾਤੀ ਸਹਾਰਾ, ਪੁਲਿਸ/ ਅਦਾਲਤੀ ਫਾਈਲਾਂ ਦੀ ਤਾਜ਼ੀ ਜਾਣਕਾਰੀ, ਨਵੀਆਂ ਸੇਵਾਵਾਂ ਲਈ ਸਿਫਾਰਸ਼ ਅਤੇ ਇਸ ਸਬੰਧੀ ਵੀ ਜਾਣਕਾਰੀ ਦੇ ਸਕਦੇ ਹਨ ਕਿ ਸਾਡਾ ਕ੍ਰਿਮੀਨਲ ਜਸਟਿਸ ਸਿਸਟਮ ਕਿਸ ਤਰ੍ਹਾਂ ਕੰਮ ਕਰਦਾ ਹੈ।
ਪੁਲਿਸ ਪੜਤਾਲ ਜਾਂ ਫਿੰਗਰਪ੍ਰਿੰਟਿੰਗ ਸਬੰਧੀ ਜਾਣਕਾਰੀ
ਜੇ ਤੁਸੀਂ ਸਰ੍ਹੀ `ਚ ਰਹਿੰਦੇ ਹੋ ਅਤੇ ਨੌਕਰੀ, ਵਾਲੰਟੀਅਰ ਸੇਵਾ ਜਾਂ ਸਕੂਲ ਲਈ ਤੁਹਾਨੂੰ ਪੁਲਿਸ ਇਨਫਾਰਮੇਸਨ ਚੈੱਕ ਦੀ ਲੋੜ ਹੈ ਤਾਂ ਤੁਸੀਂ ਇਸ ਲਈ ਸਾਡੀ ਮੇਨ ਡੀਟੈਚਮੈਂਟ ਜਾਂ ਡਿਸਟ੍ਰਿਕਟ 2: ਗਿਲਫੋਰਡ/ਫਲੀਟਵੁੱਡ ਦਫਤਰ ਜਾ ਸਕਦੇ ਹੋ। ਆਪਣੇ ਨਾਲ਼ ਹੇਠ ਲਿਖੀਆਂ ਚੀਜ਼ਾਂ ਲੈ ਕੇ ਆਓ:
- ਦੋ ਪਛਾਣ ਪੱਤਰ, ਜਿਨ੍ਹਾਂ ‘ਚ ਇੱਕ ਜ਼ਰੂਰ ਫੋਟੋ ਵਾਲ਼ੀ ਹੋਵੇ (ਮਿਸਾਲ ਵਜੋਂ : ਡਰਾਈਵਰ ਲਾਈਸੰਸ, ਬੀ ਸੀ ਆਈਡੈਂਟੀਫਿਕੇਸ਼ਨ ਕਾਰਡ, ਪਾਸਪੋਰਟ, ਨੈਕਸਜ਼ ਕਾਰਡ, ਪਰਮਾਨੈਂਟ ਰੈਜ਼ੀਡੈਂਟ ਕਾਰਡ, ਕਨੇਡੀਅਨ ਸਿਟੀਜ਼ਨਸ਼ਿਪ ਕਾਰਡ
- ਜੇ ਪਛਾਣ ਪੱਤਰ ‘ਤੇ ਨਹੀਂ ਹੈ ਤਾਂ ਆਪਣੇ ਸਰ੍ਹੀ ਦੇ ਸਿਰਨਾਵੇਂ ਦੀ ਤਸਦੀਕ। ( ਮਿਸਾਲ ਵਜੋਂ: ਬਿੱਲ ਜਾਂ ਬੈਂਕ ਸਟੇਟਮੈਂਟ)
- ਪੁਲਿਸ ਇਨਫਾਰਮੇਸ਼ਨ ਚੈੱਕ ਅਤੇ ਫਿੰਗਰਪ੍ਰਿੰਟਿੰਗ ਦੀ ਫੀਸ ਲਗਦੀ ਹੈ।ਕਿਰਪਾ ਕਰਕੇ 604-599-0502 ‘ਤੇ ਫੋਨ ਕਰੋ ਜਾਂ ਮੌਜੂਦਾ ਫੀਸਾਂ ਬਾਰੇ ਪਤਾ ਕਰਨ ਲਈ www.surreyrcmp.ca ਤੇ ਜਾਓ। ਪਰ ਜੇ ਵਾਲੰਟੀਅਰ ਕੰਮ ਹੈ ਤਾਂ ਇਸ ਲਈ ਕੋਈ ਫੀਸ ਨਹੀਂ ਲਗਦੀ। ਪਰ ਇਸ ਲਈ ਤੁਹਾਨੂੰ ਸਬੰਧਤ ਸੰਸਥਾ ਤੋਂ ਪੱਤਰ ਲਿਆਉਣਾ ਪਵੇਗਾ। ਸ਼ਰਤ ਇਹ ਵੀ ਹੈ ਕਿ ਇਹ ਵਾਲੰਟੀਅਰ ਕੰਮ ਸਰ੍ਹੀ ‘ਚ ਹੀ ਹੋਵੇ।
ਨੋਟ: ਜੇ ਤੁਹਾਨੂੰ ਇਮੀਗ੍ਰੇਸ਼ਨ ਦੇ ਮੰਤਵ ਲਈ ਫਿੰਗਰਪ੍ਰਿੰਟਿੰਗ ਦੀ ਲੋੜ ਹੈ ਕਿਰਪਾ ਕਰਕੇ ਇਮੀਗ੍ਰੇਸ਼ਨ ਮਹਿਕਮੇ ਤੋਂ ਪੱਤਰ ਜਾਂ ਫਾਰਮ ਅਤੇ ਆਪਣਾ ਪਛਾਣ ਪੱਤਰ ਲੈ ਕੇ ਆਓ। ਜਿਸ ਚ ਇਹ ਲਿਖਿਆ ਹੋਵੇ ਕਿ ਉਨ੍ਹਾਂ ਦੀ ਕੀ ਮੰਗ ਹੈ।
ਵਾਲੰਟੀਅਰ ਅਤੇ ਕੈਰੀਅਰ ਸਬੰਧੀ ਮੌਕੇ
ਤੁਸੀਂ ਸਰ੍ਹੀ ਆਰ ਸੀ ਐਮ ਪੀ ਨਾਲ ਕੰਮ ਕਰਨ 'ਚ ਦਿਲਚਸਪੀ ਰੱਖਦੇ ਹੋ? ਸਾਡੇ ਕੋਲ਼ ਇਸ ਤਰ੍ਹਾਂ ਦੇ ਬਹੁਤ ਮੌਕੇ ਹਨ ਜਿਸ ਨਾਲ਼ ਤੁਸੀਂ ਵਾਲੰਟੀਅਰ, ਮਿਉਂਸੀਪਲ ਕਰਮਚਾਰੀ ਜਾਂ ਪੁਲਿਸ ਅਫਸਰ ਵਜੋਂ ਕੰਮ ਕਰਨ ਦਾ ਤਜਰਬਾ ਲੈ ਸਕਦੇ ਹੋ।
ਵਾਲੰਟੀਅਰ
ਡਿਸਟ੍ਰਿਕਟ ਆਫਿਸ ਵਾਲੰਟੀਅਰਜ਼
ਡਿਸਟ੍ਰਿਕਟ ਵਾਲੰਟੀਅਰਜ਼ ਫ੍ਰੰਟ ਕਾਊਂਟਰ 'ਤੇ ਬਹੁਤ ਸਾਰੀਆਂ ਪ੍ਰਬੰਧਕੀ ਸੇਵਾਵਾਂ 'ਚ ਕੰਮ ਕਰਦੇ ਹਨ। ਉਹ ਕ੍ਰਾਈਮ ਪ੍ਰੀਵੈਂਸ਼ਨ ਪ੍ਰੋਗਰਾਮ ਜਿਵੇਂ ਬਲਾਕ ਵਾਚ ਆਦਿ ਪ੍ਰੋਗਰਾਮਾਂ 'ਚ ਵੀ ਹਿੱਸਾ ਲੈਂਦੇ ਹਨ। ਇਸ ਸਬੰਧੀ ਹੋਰ ਜਾਣਕਾਰੀ ਲਈ ਆਪਣੇ ਲੋਕਲ ਡਿਸਟ੍ਰਿਕਟ ਦਫਤਰ ਨਾਲ ਸੰਪਰਕ ਕਰੋ।
ਆਗਜ਼ਿਲਰੀ ਕਾਂਸਟੇਬਲ ਪ੍ਰੋਗਰਾਮ
ਆਗਜ਼ਿਲਰੀ ਕਾਂਸਟੇਬਲ ਵਰਦੀਧਾਰੀ ਵਾਲੰਟੀਅਰ ਹੁੰਦੇ ਹਨ ਜੋ ਕਮਿਉਨਟੀ ਪੋਲੀਸਿੰਗ ਕੰਮਾਂ 'ਚ ਹਿੱਸਾ ਲੈਂਦੇ ਹਨ। ਇਨ੍ਹਾਂ ਕੋਲ਼ ਹਥਿਆਰ ਨਹੀਂ ਹੁੰਦੇ ਅਤੇ ਇਹ ਆਰ ਸੀ ਐਮ ਪੀ ਦੀ ਨਿਗਰਾਨੀ ਹੇਠ ਕੰਮ ਕਰਦੇ ਹਨ। ਉਹ ਕਮਿਉਨਟੀ ਨਾਲ਼ ਸਬੰਧਤ ਪੋਲੀਸਿੰਗ ਅਤੇ ਅਪਰਾਧ ਰੋਕੂ ਗਤੀਵਿਧੀਆਂ 'ਚ ਸਹਾਇਤਾ ਕਰਦੇ ਹਨ ਅਤੇ ਉਹ ਹੋਰ ਹਾਲਾਤ 'ਚ ਵੀ ਅਫਸਰਾਂ ਦੀ ਸਹਾਇਤਾ ਕਰ ਸਕਦੇ ਹਨ। ਇਸ ਪ੍ਰੋਗਰਾਮ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ 604-507-5984 'ਤੇ ਫੋਨ ਕਰੋ।
ਰੈਸਟੋਰੇਟਿਵ ਜਸਟਿਸ ਪ੍ਰੋਗਰਾਮ
ਇਹ ਇੱਕ ਇਹੋ ਜਿਹਾ ਵਾਲੰਟੀਅਰ ਪ੍ਰੋਰਗਰਾਮ ਹੈ ਜਿਹੜਾ ਨੌਜਵਾਨਾਂ ਨੂੰ ਉਨ੍ਹਾਂ ਵੱਲੋਂ ਕੀਤੇ ਅਪਰਾਧ ਦੇ ਅਸਰਾਂ ਬਾਰੇ ਜਾਣਕਾਰੀ ਦਿੰਦਾ ਹੈ ਅਤੇ ਚੰਗੇ ਬਣਨ ਲਈ ਮੌਕਾ ਦਿੰਦਾ ਹੈ।
ਵਾਲੰਟੀਅਰ ਵਜੋਂ ਤੁਸੀਂ ਅਪਰਾਧ ਕਰਨ ਵਾਲੇ, ਅਤੇ ਅਪਰਾਧ ਤੋਂ ਪੀੜਤ ਅਤੇ ਇਸ ਪ੍ਰੋਗਰਾਮ ਦੇ ਮੈਂਟਰ ਨਾਲ਼ ਹੋਣ ਵਾਲੀਆਂ ਮੀਟਿੰਗਾਂ ਕਰਨ 'ਚ ਮਦਦ ਕਰ ਸਕਦੇ ਹੋ। ਇਸ ਪ੍ਰੋਗਰਾਮ ਸਬੰਧੀ ਹੋਰ ਜਾਣਕਾਰੀ ਲਈ ਸੰਪਰਕ ਨੰਬਰ: 604-502-6285
ਨਿੱਜੀ ਸੁਰੱਖਿਆ
ਜੇ ਕੁੱਝ ਕੁ ਸੁਰੱਖਿਆ ਸਬੰਧੀ ਮੁੱਢਲੇ ਨੁਕਤੇ ਯਾਦ ਰੱਖੇ ਜਾਣ ਤਾਂ ਇਸ ਨਾਲ ਅਪਰਾਧ ਹੋਣ ਤੋਂ ਰੋਕਣ 'ਚ ਵੀ ਮਦਦ ਮਿਲਦੀ ਹੈ ਅਤੇ ਇਸ ਹਾਲਤ ਨਾਲ਼ ਕਿਸ ਤਰ੍ਹਾਂ ਨਜਿੱਠਣਾ ਹੈ ਉਸ ਸਬੰਧੀ ਵੀ ਪਤਾ ਲਗਦਾ ਹੈ। ਸਭ ਤੋਂ ਸਧਾਰਨ ਨੁਕਤਾ ਇਹ ਹੈ ਕਿ ਹਰ ਵਕਤ ਆਪਣੇ ਆਲ਼ੇ ਦੁਆਲ਼ੇ ਪ੍ਰਤੀ ਸੁਚੇਤ ਰਹੋ। ਆਪਣੀ ਅੰਤਰ ਪ੍ਰੇਰਨਾ 'ਤੇ ਵਿਸ਼ਵਾਸ ਕਰੋ ਜੇ ਕੋਈ ਗੱਲ ਠੀਕ ਨਹੀਂ ਲਗਦੀ ਤਾਂ ਉੱਥੋਂ ਪਾਸੇ ਹਟ ਜਾਓ ਜਾਂ ਪੁਲਿਸ ਨੂੰ ਫੋਨ ਕਰੋ। ਸਾਡੇ ਪੁਲਿਸ ਅਫਸਰ ਤੁਹਾਨੂੰ ਇਸ ਸਬੰਧੀ ਕਿਤਾਬਚੇ ਵੀ ਦੇ ਸਕਦੇ ਹਨ ਜੋ ਤੁਹਾਨੂੰ ਆਪਣੇ ਬਚਾਅ ਸਬੰਧੀ ਦੱਸਦੇ ਹਨ ਜਾਂ www.surreyrcmp.ca 'ਤੇ ਜਾਓ।
ਸਟਰੀਟ ਰੌਬਰੀ
ਜੇ ਕੋਈ ਤੁਹਾਡੇ ਨੇੜੇ ਆਇਆ ਹੈ, ਤੁਹਾਨੂੰ ਜ਼ੁਬਾਨੀ ਧਮਕੀ ਦਿੱਤੀ ਹੈ, ਜਾਂ ਸਰੀਰਕ ਹਮਲਾ ਕੀਤਾ ਹੈ ਤਾਂ ਤੁਹਾਨੂੰ ਉਸ ਵਿਅਕਤੀ ਨਾਲ਼ ਉਲਝਣ ਦੀ ਲੋੜ ਨਹੀਂ ਅਤੇ ਜੋ ਉਹ ਮੰਗਦਾ ਹੈ ਉਸ ਨੂੰ ਦੇ ਦਿਓ- ਇਹ ਤੁਹਾਡਾ ਸੈੱਲ ਫੋਨ, ਬਟੂਆ, ਹੈਟ ਆਦਿ ਕੁੱਝ ਵੀ ਹੋ ਸਕਦਾ ਹੈ। ਨਾ ਹੀ ਉਸ ਨਾਲ਼ ਬਹਿਸ ਕਰੋ ਅਤੇ ਨਾ ਹੀ ਉਸ ਨਾਲ਼ ਹੱਥੋਪਾਈ ਹੋਵੋ। ਇਸ ਨਾਲ਼ ਹਾਲਾਤ ਹੋਰ ਭੈੜੈ ਹੋ ਸਕਦੇ ਹਨ। ਹੋਰ ਵਾਧੂ ਸਾਵਧਾਨੀ ਜੋ ਤੁਸੀਂ ਅਪਣਾ ਸਕਦੇ ਹੋ:
- ਆਪਣੇ ਆਲ਼ੇ ਦੁਆਲੇ ਦਾ ਖਆਿਲ ਰੱਖ ਕੇ ਸਾਵਧਾਨੀ ਨਾਲ਼ ਚੱਲੋ।
- ਵੱਡੇ ਬੈਗ ਜਾਂ ਪਰਸ ਚੁੱਕਣ ਤੋਂ ਗੁਰੇਜ਼ ਕਰੋ।
- ਸੈੱਲ ਫੋਨ ਜਾਂ ਕੀਮਤੀ ਵਸਤਾਂ ਨੂੰ ਨਜ਼ਰਾਂ ਤੋਂ ਉਹਲੇ ਰੱਖੋ।
- ਆਪਣੇ ਕੋਲ਼ ਕੇਵਲ ਪਛਾਣ ਪੱਤਰ, ਪੈਸੇ ਕਾਰਡ ਜਾਂ ਦੋਵੇਂ ਰੱਖੋ ਜਨ੍ਹਾਂ ਦੀ ਤੁਹਾਨੂੰ ਸਫਰ 'ਚ ਲੋੜ ਹੈ।
ਕ੍ਰਾਈਮ
ਆਟੋ ਕ੍ਰਾਈਮ 'ਚ ਇਹ ਦੋਵੇਂ ਸ਼ਾਮਲ ਹਨ- ਤੁਹਾਡੀ ਵਹੀਕਲ ਦੀ ਚੋਰੀ ਜਾਂ ਤੁਹਾਡੀ ਵਹੀਕਲ ਵਿੱਚੋਂ ਚੋਰੀ। ਇਨ੍ਹਾਂ 'ਚੋਂ ਬਹੁਤ ਸਾਰੇ ਹੇਠ ਲਿਖੇ ਅਨੁਸਾਰ ਰੋਕੇ ਜਾ ਸਕਦੇ ਹਨ:
- ਐਂਟੀ ਥੈਫਟ ਡਿਵਾਈਸ ਦੀ ਵਰਤੋਂ ਕਰਕੇ।
- ਚੰਗੀ ਰੌਸ਼ਨੀ ਵਾਲ਼ੇ ਥਾਂ ਪਾਰਕ ਕਰਨਾ ਜਿੱਥੇ ਕਾਫੀ ਲੋਕ ਆਉਂਦੇ ਜਾਂਦੇ ਹਨ।
- ਆਪਣੇ ਵਹੀਕਲ 'ਚੋਂ ਚੀਜ਼ਾਂ ਜਿਵੇਂ (ਸ਼ਾਪਿੰਗ ਬੈਗਜ਼, ਭਾਨ, ਬਿਜਲਈ ਉਪਕਰਣ, ਬਰੀਫਕੇਸ ਆਦਿ ਨੂੰ ਕੱਢ ਲੈਣਾ)
- ਜਦੋਂ ਤੁਹਾਡੀ ਵਹੀਕਲ ਗਰਮ ਹੋ ਰਹੀ ਹੋਵੇ ਤਾਂ ਇਸ ਨੂੰ ਕਦੇ ਸੁੰਨੀ ਨਾ ਛੱਡਣਾ।ਆਪਣੇ ਗਰਾਜ ਡੋਰ ਓਪਨਰ ਨੂੰ ਲੁਕਾ ਕੇ ਜਾਂ ਆਪਣੇ ਨਾਲ਼ ਰੱਖਣਾ।
ਦੀ ਸੁਰੱਖਿਆ
- ਜੇ ਕੁੱਝ ਕੁ ਗੱਲਾਂ ਦਾ ਧਿਆਨ ਰੱਖੀਏ ਤਾਂ ਤੁਹਾਡੇ ਘਰ ਚੋਰਾਂ ਦੇ ਨਿਸ਼ਾਨੇ ਤੋਂ ਬਚ ਸਕਦੇ ਹਨ। ਇਨ੍ਹਾਂ 'ਚ ਕੁੱਝ ਨੁਕਤੇ ਹਨ:
- ਇਹ ਯਕੀਨੀ ਬਣਾਓ ਕਿ ਤੁਹਾਡੇ ਘਰ 'ਚ ਪੂਰੀ ਰੌਸ਼ਨੀ ਹੈ ਅਤੇ ਇਹ ਚੰਗੀ ਤਰ੍ਹਾਂ ਸੁਰੱਖਿਅਤ ਬਣਾਇਆ ਹੋਇਆ ਹੈ।
- ਭਾਵੇਂ ਤੁਸੀਂ ਘਰ 'ਚ ਹੀ ਹੋ ਪਰ ਫਿਰ ਵੀ ਆਪਣੇ ਦਰਵਾਜ਼ਿਆਂ ਨੂੰ ਜੰਦਰੇ ਲਾ ਕੇ ਰੱਖੋ।
- ਅਲਾਰਮ ਸਿਸਟਮ ਲਵਾਓ।
- ਜੇ ਲੰਬੇ ਸਮੇਂ ਲਈ ਘਰੋਂ ਬਾਹਰ ਜਾ ਰਹੇ ਹੋ ਤਾਂ ਕਿਸੇ ਮਿੱਤਰ ਜਾਂ ਵਿਸ਼ਵਾਸ ਵਾਲ਼ੇ ਗਵਾਂਢੀ ਨੂੰ ਘਰ 'ਤੇ ਨਜ਼ਰ ਰੱਖਣ ਲਈ ਕਹੋ।
ਇਹ ਧਿਆਨ ਰੱਖੋ ਕਿ ਤੁਹਾਡਾ ਘਰ ਇਸ ਤਰ੍ਹਾਂ ਲੱਗੇ ਕਿ ਤੁਸੀਂ ਰਹਿ ਰਹੇ ਹੋ ਕਿਉਂ ਕਿ ਚੋਰ ਆਮ ਤੌਰ 'ਤੇ ਉਨ੍ਹਾਂ ਘਰਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਜਿਨ੍ਹਾਂ ਨੂੰ ਉਹ ਸਮਝਦੇ ਹਨ ਕਿ ਇੱਥੇ ਕੋਈ ਨਹੀਂ। ਇਹ ਕਰਨਾ ਸੌਖਾ ਹੀ ਹੈ। ਇਹ ਵੇਖੋ ਕਿ ਤੁਹਾਡੇ ਘਰ ਅੱਗੇ ਅਖਬਾਰਾਂ ਦਾ ਢੇਰ ਨਾ ਲੱਗਾ ਰਹੇ। ਜੇ ਘਰੋਂ ਲੰਬੇ ਸਮੇਂ ਲਈ ਬਾਹਰ ਜਾ ਰਹੇ ਹੋ ਤਾਂ ਆਪਣੇ ਘਰ ਦੀ ਬੀਮਾ ਕੰਪਨੀ ਨਾਲ਼ ਸੰਪਰਕ ਕਰੋ। ਕਿਉਂ ਕਿ ਜਦੋਂ ਤੁਸੀ ਬਾਹਰ ਹੋਵੋਗੇ ਤਾਂ ਉਹ ਕਿਸੇ ਨੂੰ ਇਸ ਨੂੰ ਚੈੱਕ ਕਰਦੇ ਰਹਿਣ ਲਈ ਕਹਿਣਗੇ ਤਾਂ ਕਿ ਯਕੀਨੀ ਬਣਾਇਆ ਜਾ ਸਕੇ ਕਿ ਤੁਹਾਡਾ ਘਰ ਅਜੇ ਵੀ ਕਵਰ ਹੈ।
ਚੱਲਣ ਵਾਲ਼ੇ ਅਤੇ ਸੜਕ ਸੁਰੱਖਿਆ
ਡ੍ਰਾਈਵਰ, ਸਾਈਕਲਾਂ ਵਾਲ਼ੇ ਅਤੇ ਪੈਦਲ ਚੱਲਣ ਵਾਲ਼ੇ ਇਨ੍ਹਾਂ ਸਾਰਿਆਂ ਦੀ ਜ਼ੁੰਮੇਵਾਰੀ ਬਣਦੀ ਹੈ ਕਿ ਉਹ ਸੜਕ ਦੀ ਰਲ਼ ਮਿਲ਼ ਕੇ ਵਰਤੋਂ ਕਰਨ ਅਤੇ ਨਿਯਮਾਂ ਦੀ ਪਾਲਣਾ ਕਰਨ।
- ਪੈਦਲ ਤੁਰਨ ਵਾਲਿਆਂ ਨੂੰ ਸਾਈਡਵਾਕ 'ਤੇ ਹੀ ਚੱਲਣਾ ਚਾਹੀਦਾ ਹੈ ਅਤੇ ਨਿਰਧਾਰਤ ਥਾਵਾਂ ਤੋਂ ਹੀ ਸੜਕ ਪਾਰ ਕਰਨੀ ਚਾਹੀਦੀ ਹੈ। ਘੱਟ ਰੌਸ਼ਨੀ ਵਾਲ਼ੇ ਮੌਸਮ ਜਾਂ ਰਾਤ ਸਮੇਂ ਇਸ ਤਰ੍ਹਾਂ ਦੇ ਕੱਪੜੇ ਪਾਣੇ ਚਾਹੀਦੇ ਹਨ ਜੋ ਚਮਕਦੇ ਹੋਣ। ਜੇ ਤੁਸੀਂ ਤੁਰੇ ਜਾਂਦੇ ਸੰਗੀਤ ਸੁਣਦੇ ਜਾ ਰਹੇ ਹੋ ਤਾਂ ਦੋਵਾਂ ਕੰਨਾਂ 'ਚ ਹੈੱਡਫੋਨ ਨਾ ਲਾਓ ਅਤੇ ਅਵਾਜ਼ ਵੀ ਬਹੁਤ ਉੱਚੀ ਨਾ ਰੱਖੋ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੇ ਆਲ਼ੇ ਦੁਆਲ਼ੇ ਤੋਂ ਸੁਚੇਤ ਰਹੋਗੇ।
- ਸਾਈਕਲ ਵਾਲਿਆਂ ਨੂੰ ਵੀ ਸੜਕ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਹੈਲਮੈੱਟ ਪਾਉਣੀ ਚਾਹੀਦੀ ਹੈ। ਇਸ 'ਤੇ ਚੜ੍ਹਨ ਤੋਂ ਪਹਿਲਾਂ ਇਹ ਵੀ ਵੇਖ ਲੈਣਾ ਚਾਹੀਦਾ ਹੈ ਕਿ ਕੀ ਸਾਈਕਲ ਚੰਗੀ ਚੱਲਣ ਦੀ ਹਾਲਤ 'ਚ ਵੀ ਹੈ।
- ਜਿਸ ਤਰ੍ਹਾਂ ਮੋਟਰ ਵਹੀਕਲ ਐਕਟ 'ਚ ਦੱਸਿਆ ਗਿਆ ਹੈ ਵਾਹਨਾਂ ਦੇ ਡ੍ਰਾਈਵਰਾਂ ਨੂੰ ਵੀ ਸੜਕੀ ਨਿਯਮਾਂ ਸਬੰਧੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਅਨੁਸਾਰ ਲਿਖੀ ਹੋਈ ਸਪੀਡ ਅਨੁਸਾਰ ਚੱਲਣਾ, ਇਹ ਵੇਖਣਾ ਕਿ ਤੁਹਾਡੀ ਵਹੀਕਲ ਚੱਲਣ ਲਈ ਸੁਰੱਖਿਅਤ ਹੈ ਅਤੇ ਕੀ ਬੈਠੇ ਸਾਰੇ ਮੁਸਾਫਰਾਂ ਨੇ ਸੀਟ ਬੈਲਟ ਲਾਈ ਹੋਈ ਹੈ। ਸ਼ਰਾਬ ਜਾਂ ਡਰੱਗ ਦੇ ਨਸ਼ੇ ਦੀ ਲੋਰ 'ਚ ਗੱਡੀ ਚਲਾਉਣ ਵਾਲ਼ੇ ਫੜੇ ਜਾ ਸਕਦੇ ਹਨ ਅਤੇ ਉਨ੍ਹਾਂ ਨੂੰ ਜੁਰਮਾਨਾ ਹੋ ਸਕਦਾ ਹੈ ਅਤੇ ਜੇਲ੍ਹ ਵੀ ਜਾਣਾ ਪੈ ਸਕਦਾ ਹੈ।
ਕੀ ਤੁਹਾਨੂੰ ਪਤਾ ਹੈ...
- ਸਾਈਕਲ ਚਲਾਉਂਦੇ ਸਮੇਂ ਹੈਲਮਟ ਪਹਿਨਣਾ ਇੱਕ ਕਾਨੂੰਨ ਹੈ।
- ਜੇ ਤੁਸੀਂ ਉਸ ਥਾਂ ਤੋਂ ਸੜਕ ਪਾਰ ਕਰ ਰਹੇ ਹੋ ਜਿੱਥੇ ਕਰਾਸ ਵਾਕ ਨਹੀਂ ਜਾਂ ਟ੍ਰੈਫਿਕ ਲਾਈਟਾਂ ਨਹੀਂ ਤਾਂ ਇਸ ਨੂੰ ਜੇਵਾਕਿੰਗ ਕਹਿੰਦੇ ਹਨ। ਇਹ ਵੀ ਇੱਕ ਅਪਰਾਧ ਹੈ ਅਤੇ ਇਸ ਤਰ੍ਹਾਂ ਕਰਦੇ ਸਮੇਂ ਕੋਈ ਕਾਰ ਆਦਿ ਵਾਲ਼ਾ ਤੁਹਾਨੂੰ ਨਹੀਂ ਵੀ ਵੇਖ ਸਕਦਾ ਅਤੇ ਤੁਹਾਡਾ ਨੁਕਸਾਨ ਹੋ ਸਕਦਾ ਹੈ।
- ਕਾਨੂੰਨੀ ਤੌਰ 'ਤੇ ਡ੍ਰਾਈਵਰ ਅਤੇ ਵਹੀਕਲ 'ਚ ਬੈਠੇ ਸਾਰੇ ਸਵਾਰਾਂ ਨੂੰ ਸੀਟ ਬੈਲਟ ਲਾਉਣੀ ਚਾਹੀਦੀ ਹੈ।
- 40 ਪੌਂਡ ਭਾਰ ਤੋਂ ਘੱਟ ਅਤੇ 4’9 ਤੋਂ ਘੱਟ ਉਚਾਈ ਵਾਲ਼ੇ ਬੱਚੇ ਲਈ ਸੁਰੱਖਿਆ ਨੂੰ ਮੁੱਖ ਰੱਖ ਕੇ ਬੂਸਟਰ ਸੀਟ ਦੀ ਵਰਤੋਂ ਕਰਨੀ ਚਾਹੀਦੀ ਹੇ।
ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖਣਾ
ਬਹੁਤ ਸਾਰੀਆਂ ਗੱਲਾਂ ਹਨ ਜਿਨ੍ਹਾਂ ਨਾਲ਼ ਤੁਸੀਂ ਮਾਪੇ ਹੋਣ ਵਜੋਂ ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖ ਸਕਦੇ ਹੋ।
- ਗੱਲ ਬਾਤ ਕਰੋ- ਆਪਣੇ ਬੱਚਿਆਂ ਨੂੰ ਪੁੱਛੋ ਕਿ ਉਹ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹਨ। ਸਕੂਲ 'ਚ ਕੀ ਕੁੱਝ ਚੱਲ ਰਿਹਾ ਹੈ ਅਤੇ ਉਨ੍ਹਾਂ ਦੇ ਮਿੱਤਰ ਕਿਹੜੇ ਹਨ। ਆਪਣੇ ਮਿੱਤਰਾਂ ਦੇ ਮਾਪਿਆਂ ਨੂੰ ਮਿਲਣ ਲਈ ਕਹਿਣਾ ਵੀ ਠੀਕ ਹੈ।
- ਉਨ੍ਹਾਂ ਨਾਲ਼ ਘੁਲ਼ੋ ਮਿਲ਼ੋ- ਇਸ ਦੀ ਜਾਣਕਾਰੀ ਰੱਖੋ ਕਿ ਉਹ ਕੀ ਕਰ ਰਹੇ ਹਨ ਅਤੇ ਉਨ੍ਹਾਂ ਕੋਲ਼ ਇਸ ਤਰ੍ਹਾਂ ਦਾ ਵਿਖਾਵਾ ਕਰੋ ਕਿ ਤੁਸੀਂ ਉਨ੍ਹਾਂ ਵੱਲੋਂ ਸ਼ਾਮਲ ਗਤੀਵਿਧੀਆਂ 'ਚ ਦਿਲਚਸਪੀ ਰੱਖਦੇ ਹੋ।
- ਉਨ੍ਹਾਂ ਨੂੰ ਖੇਡਾਂ ਅਤੇ/ ਹੋਰ ਸਰਗਰਮੀਆਂ 'ਚ ਪਾਓ, ਜਿਨ੍ਹਾਂ 'ਚ ਉਨ੍ਹਾਂ ਦੀ ਦਿਲਚਸਪੀ ਹੋਵੇ।
ਸਰ੍ਹੀ 'ਚ ਮਨੋਰੰਜਨ ਦੀਆਂ ਬਹੁਤ ਸਾਰੀਆਂ ਮੁਫਤ ਦੀਆਂ ਸਰਗਰਮੀਆਂ ਹਨ। ਤੁਸੀਂ https://www.surrey.ca/3464.aspx 'ਤੇ ਜਾ ਕੇ ਆਪਣੇ ਘਰ ਨੇੜੇ ਦੀਆਂ ਇਨ੍ਹਾਂ ਸਹੂਲਤਾਂ ਦਾ ਪਤਾ ਕਰ ਸਕਦੇ ਹੋ। ਸਿਟੀ ਆਫ ਸਰ੍ਹੀ 'ਚ ਨੌਜਵਾਨਾਂ ਲਈ ਹੋਰ ਬਹੁਤ ਸਾਰੇ ਵਾਲੰਟੀਅਰ ਕਰਨ ਦੇ ਮੌਕੇ ਹਨ। ਇਨ੍ਹਾਂ ਦਾ ਪਤਾ ਕਰਨ ਲਈ https://www.surrey.ca/3464.aspx ਜਾਓ।'ਤੇ
ਗੁਆਚੇ ਹੋਏ ਲੋਕ
I ਜੇ ਤੁਹਾਡਾ ਕੋਈ ਬੱਚਾ ਮਿੱਤਰ ਜਾਂ ਰਿਸ਼ਤੇਦਾਰ ਗੁੰਮ ਹੋ ਗਿਆ ਹੈ ਤਾਂ ਪੁਲਿਸ ਨਾਲ਼ ਸੰਪਰਕ ਕਰੋ। ਇਸ ਸਬੰਧੀ ਰਿਪੋਰਟ ਕਰਨ ਲਈ ਤੁਹਾਨੂੰ ਕਿਸੇ ਖਾਸ ਸਮੇਂ ਤੱਕ ਉਡੀਕ ਨਹੀਂ ਕਰਨੀ ਚਾਹੀਦੀ। ਪੁਲਿਸ ਗੁੰਮ ਹੋਏ ਵਿਅਕਤੀ ਸਬੰਧੀ ਅਤੇ ਉਸ ਦੀਆਂ ਆਦਤਾਂ ਸਬੰਧੀ ਤੁਹਾਥੋਂ ਜਾਣਕਾਰੀ ਲਵੇਗੀ। ਪੁਲਿਸ ਉਸ ਵਿਅਕਤੀ ਦੀ ਫੋਟੋ ਜਾਂ ਇਸ ਤਰ੍ਹਾਂ ਦੀ ਜਾਣਕਾਰੀ ਵੀ ਲਵੇਗੀ ਜਿਸ ਨਾਲ਼ ਉਸ ਨੂੰ ਲੱਭਣ 'ਚ ਸਹਾਇਤਾ ਮਿਲੇ।
'ਚ ਸ਼ਾਮਲ ਹੋ ਰਹੇ ਹੋ ਤਾਂ ਇਹ ਪਹਿਲਾਂ ਹੀ ਯੋਜਨਾ ਬਣਾ ਲਓ ਕਿ ਜੇ ਵਿਛੜ ਗਏ ਤਾਂ ਕੀ ਕਰਨਾ ਹੈ। ਕਿਸੇ ਆਮ ਜਗ੍ਹਾ ਤੇ ਮਿਲਣ ਦਾ ਪ੍ਰਬੰਧ ਕਰਨਾ ਜਾਂ ਬੱਚਿਆਂ ਨੂੰ ਇਸ ਗੱਲ ਦੀ ਜਾਣਕਾਰੀ ਦੇਣੀ ਕਿ ਉਹ ਕਿਸੇ ਅਧਿਕਾਰੀ ਜਿਵੇਂ ਕਿ ਪੁਲਿਸ ਅਫਸਰ ਨੂੰ ਮੱਦਦ ਲਈ ਪੁੱਛ ਸਕਦੇ ਹਨ, ਇਸ ‘ਚ ਸ਼ਾਮਲ ਹੋ ਸਕਦਾ ਹੈ।
ਘਰੇਲੂ ਹਿੰਸਾ
ਘਰ ਦੀ ਹਿੰਸਾ ਸਰੀਰਕ, ਜਜ਼ਬਾਤੀ ਅਤੇ ਭੈੜਾ ਕਾਮਿਕ ਵਤੀਰਾ ਆਦਿ ਵੀ ਹੋ ਸਕਦਾ ਹੈ। ਇਹ ਕਿਸੇ ਵੀ ਰਿਸ਼ਤੇ 'ਚ ਹੋ ਸਕਦਾ ਹੈ ਅਤੇ ਬਿਨਾ ਉਮਰ, ਲਿੰਗ ਜਾਂ ਭਾਈਚਾਰਕ ਪਿਛੋਕੜ ਦੇ ਲਿਹਾਜ ਨਾਲ ਕਿਸੇ ਨਾਲ ਵੀ ਵਾਪਰ ਸਕਦਾ ਹੈ। ਘਰੇਲੂ ਹਿੰਸਾ ਨਾ ਤਾਂ ਨਿਜੀ ਮਾਮਲਾ ਹੈ ਅਤੇ ਨਾ ਹੀ ਪਰਿਵਾਰਿਕ। ਇਹ ਕਾਨੂੰਨ ਦੇ ਖਿਲਾਫ ਹੈ। ਜੇ ਤੁਸੀਂ ਜਾਂ ਕੋਈ ਹੋਰ ਇਸ ਦਾ ਸ਼ਿਕਾਰ ਹੈ ਤਾਂ ਇਸ ਲਈ ਮਦਦ ਮਿਲ ਸਕਦੀ ਹੈ। ਤੁਸੀਂ ਪੁਲਿਸ, ਸਰ੍ਹੀ ਆਰ ਸੀ ਐਮ ਪੀ ਵਿਕਟਮ ਸਰਵਿਸਜ਼ ਨੂੰ 604-599-7600 'ਤੇ ਫੋਨ ਕਰ ਸਕਦੇ ਹੋ ਜਾਂ ਵਿਕਟਮ ਲਿੰਕ ਬੀ ਸੀ ਨਾਲ਼ 1-800-563-0808 'ਤੇ ਗੱਲ ਕਰ ਸਕਦੇ ਹੋ। ਇਹ ਬਹੁਤ ਸਾਰੀਆਂ ਭਾਸ਼ਾਵਾਂ 'ਚ ਸੇਵਾਵਾਂ ਦਿੰਦੇ ਹਨ।
ਧੱਕੜਸ਼ਾਹੀ ਕਰਨਾ
ਬੁਲੀਇੰਗ ਜਾਂ ਧੱਕੜਸ਼ਾਹੀ ਉਹ ਹੈ ਜਦੋਂ ਕੋਈ ਇਸ ਤਰ੍ਹਾਂ ਦਾ ਕੰਮ ਕਰਦਾ ਹੈ ਜਾਂ ਕਹਿੰਦਾ ਹੈ ਜਿਸ ਨਾਲ਼ ਦੂਜੇ ਵਿਅਕਤੀ ਨੂੰ ਨੁਕਸਾਨ ਪਹੁੰਚਦਾ ਹੈ। ਇਹ ਵਰਤਾਅ ਆਮ ਤੌਰ 'ਤੇ ਜਾਣ ਬੁੱਝ ਕੇ ਅਤੇ ਵਾਰ ਵਾਰ ਕੀਤਾ ਜਾਂਦਾ ਹੈ। ਧੱਕੜਸ਼ਾਹੀ 'ਚ: ਸਰੀਰਕ (ਸੱਟ ਚੋਟ, ਧੱਕਣਾ), ਜ਼ੁਬਾਨੀ ( ਬੇਇਜ਼ਤੀ ਕਰਨਾ , ਖਿਝਾਉਣਾ), ਸਮਾਜਕ (ਇਕੱਲੇ ਕਰਨਾ, ਅਫਵਾਹਾਂ) ਜਾਂ ਸਾਈਬਰ( ਆਨਲਾਈਨ, ਸੋਸ਼ਲ ਮੀਡੀਆ)
ਧੱਕੜਸ਼ਾਹੀ ਨੂੰ ਰੋਕਣ ਦੇ ਆਮ ਨੁਕਤ
- ਆਪਣੇ ਬੱਚਿਆਂ ਨਾਲ਼ ਸਮਾਂ ਬਿਤਾਓ ਤਾਂ ਕਿ ਤੁਹਾਡਾ ਵਿਸ਼ਵਾਸਯੋਗ ਰਿਸ਼ਤਾ ਕਾਇਮ ਹੋ ਸਕੇ। ਜੇ ਤੁਹਾਡੇ ਬੱਚੇ ਤੁਹਾਡੇ 'ਤੇ ਯਕੀਨ ਕਰਦੇ ਹਨ ਅਤੇ ਸਮਝਦੇ ਹਨ ਕਿ ਉਨ੍ਹਾਂ ਨੂੰ ਤੁਹਾਡੀ ਮਦਦ ਮਿਲੇਗੀ ਤਾਂ ਉਹ ਮੁਸ਼ਕਲ ਸਮੇਂ ਤੁਹਾਡੇ ਨਾਲ਼ ਸਹਿਜੇ ਹੀ ਸੌਖੀ ਤਰ੍ਹਾਂ ਗੱਲ ਕਰ ਸਕਣਗੇ।
- ਆਪਣੇ ਬੱਚਿਆਂ ਲਈ ਇੱਕ ਆਦਰਸ਼ਕ ਨਮੂਨਾ ਬਣੋ ਅਤੇ ਉਨ੍ਹਾਂ ਨੂੰ ਵੱਡਿਆਂ ਦਾ ਸਤਿਕਾਰ ਕਰਨਾ ਸਿਖਾਓ।ਕੋਈ ਫਰਕ ਨਹੀਂ ਕਿ ਕਿਸੇ ਵਿਅਕਤੀ ਦਾ ਕੋਈ ਵੀ ਕਲਚਰ, ਲਿੰਗ, ਯੋਗਤਾ ਜਾਂ ਪਿਛੋਕੜ ਹੈ।
- ਆਪਣੇ ਬੱਚਿਆਂ ਨੂੰ ਬੁਲੀਇੰਗ ਜਾਂ ਧੱਕੜਸ਼ਾਹੀ ਦੀਆਂ ਵੱਖ ਵੱਖ ਕਿਸਮਾਂ ਸਬੰਧੀ ਜਾਣਕਾਰੀ ਦਿਓ। ਉਨ੍ਹਾਂ ਨੂੰ ਇਸ ਦੇ ਵਾਪਰਨ ਤੋਂ ਪਹਿਲਾਂ ਇਸ ਦੇ ਸਿੱਟੇ ਵੀ ਦੱਸੋ।
ਉਨ੍ਹਾਂ ਨੂੰ ਇਸ ਗੱਲ ਲਈ ਉੁਤਸ਼ਾਹਿਤ ਕਰੋ ਕਿ ਜੇ ਉਹ ਕਿਸੇ ਨਾਲ਼ ਧੱਕੜਸ਼ਾਹੀ ਹੁੰਦੀ ਵੇਖਦੇ ਹਨ ਤਾਂ ਉਸ ਵਿਰੁੱਧ ਬੋਲਣ। - ਹੋਰ ਮਾਪਿਆਂ ਅਤੇ ਸਕੂਲ ਸਟਾਫ ਨਾਲ਼ ਨਾਲ਼ ਸੰਪਰਕ ਰੱਖੋ ਕਿ ਉਹ ਤੁਹਾਨੂੰ ਇਹ ਦੱਸਣ ਕਿ ਤੁਹਾਡੇ ਬੱਚਿਆਂ ਲਈ ਕੀ ਹੋ ਰਿਹਾ ਹੈ।
- ਆਪਣੇ ਬੱਚਿਆਂ ਨੂੰ ਉਨ੍ਹਾਂ ਗਰੱਪਾਂ ਜਾਂ ਕਲੱਬਾਂ 'ਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰੋ ਜਿਹੜੇ ਤੁਹਾਡੇ ਬੱਚੇ ਦਾ ਵਿਸ਼ਵਾਸ ਅਤੇ ਆਤਮ ਸਨਮਾਨ ਵਧਾਉਣ ਦੇ ਨਾਲ਼ ਆਪਣੇ ਸਾਥੀਆਂ ਨਾਲ਼ ਸਬੰਧ ਵਧੀਆ ਬਣਾਉਣ ਅਤੇ ਮਿਤਰਤਾ ਵਧਾਉਣ 'ਚ ਸਹਾਈ ਹੋਣ ਲਈ ਮੌਕੇ ਪਰਦਾਨ ਕਰਦੇ ਹਨ।
ਇੰਟਰਨੈੱਟ ਸੇਫਟੀ
ਇੰਟਰਨੈੱਟ ਦੀ ਬਹੁਤ ਲੋਕਾਂ ਵੱਲੋਂ ਵਰਤੋਂ ਕੀਤੀ ਜਾ ਰਹੀ ਹੈ ਅਤੇ ਇਹ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ। ਘਰ ਹੋਵੇ, ਸਕੂਲ ਹੋਵੇ, ਲਾਈਬ੍ਰੇਰੀ ਹੋਵੇ ਜਾਂ ਸੈੱਲ ਫੋਨ ਹੋਵੇ ਇਸ ਤੱਕ ਪਹੁੰਚ ਬਹੁਤ ਸੌਖੀ ਹੋ ਗਈ ਹੈ। ਮਾਂ ਬਾਪ ਹੋਣ ਦੇ ਨਾਤੇ ਬੱਚਿਆਂ ਨੂੰ ਇੰਟਰਨੈੱਟ ਨੂੰ ਸੁਰੱਖਿਅਤ ਢੰਗ ਨਾਲ਼ ਵਰਤਣ ਲਈ ਦੱਸਣ 'ਚ ਤੁਸੀਂ ਮਹੱਤਵ ਪੂਰਨ ਭੂਮਿਕਾ ਨਿਭਾਅ ਸਕਦੇ ਹੋ। ਚਿੰਤਾਵਾਂ 'ਚ ਅਯੋਗ ਪਦਾਰਥ, ਬੁਲੀਇੰਗ, ਤੰਗੀ ਪ੍ਰੇਸ਼ਾਨੀ, ਜਾਂ ਫਰਾਡ/ ਸਕੈਮ ਆਦਿ ਸ਼ਾਮਲ ਹਨ।
ਕੁੱਝ ਨੁਕਤੇ:
- ਜਦੋਂ ਤੁਹਾਡੇ ਬੱਚੇ ਇੰਟਰਨੈੱਟ ਦੀ ਵਰਤੋਂ ਕਰ ਰਹੇ ਹੋਣ ਉਨ੍ਹਾਂ 'ਤੇ ਨਿਗਰਾਨੀ ਰੱਖੋ।
- ਆਪਣੇ ਸਬੰਧੀ ਪੂਰੀ ਜਾਣਕਾਰੀ ਨਾ ਦਿਓ ਜਾਣੀ ਕਿ ਪੂਰਾ ਨਾਂਅ, ਜਨਮ ਮਿਤੀ, ਸੋਸ਼ਲ ਇੰਸ਼ੂਰੈਂਸ ਨੰਬਰ, ਆਦਿ। ਜੇ ਤੁਸੀਂ ਕਿਸੇ ਖਾਸ ਕੰਮ ਲਈ ਫਾਰਮ ਭਰ ਰਹੇ ਹੋ ਤਾਂ ਖਿਆਲ ਰੱਖੋ ਕਿ ਇਸ ਦਾ ਐਡਰੈਸ ਯੂ ਆਰ ਐਲ ਐਡਰੈਸ ਬਾਰ 'ਚ ਪਾ ਕੇ ਭਰੋ। ਈ ਮੇਲ ਅਤੇ ਲਿੰਕਾਂ ਰਾਹੀਂ ਆਪਣੀ ਨਿਜੀ ਜਾਣਕਾਰੀ ਨਾ ਦਿਓ।
- ਇਸ ਗੱਲ ਦਾ ਵੀ ਖਿਆਲ ਰੱਖੋ ਕਿ ਤੁਸੀਂ ਆਨ ਲਾਈਨ 'ਤੇ ਕੀ ਪੋਸਟ ਕੀਤਾ ਹੈ- ਕੀ ਉਹ ਮੈਸੇਜ਼ ਹਨ ਜਾਂ ਤਸਵੀਰਾਂ। ਜੇ ਕੋਈ ਚੀਜ਼ ਇੱਕ ਵਾਰ ਇੰਟਰਨੈੱਟ 'ਤੇ ਪੈ ਗਈ ਤਾਂ ਇਸ ਤੋਂ ਛੁਟਕਾਰਾ ਪਾਣਾ ਬਹੁਤ ਔਖਾ ਹੈ ਅਤੇ ਜਦੋਂ ਤੁਸੀਂ ਕਿਸੇ ਨੌਕਰੀ ਲਈ ਅਰਜ਼ੀ ਭਰਦੇ ਹੋ ਤਾਂ ਇਸ ਦਾ ਅਸਰ ਉਸ 'ਤੇ ਵੀ ਪੈ ਸਕਦਾ ਹੈ।
ਗੈਂਗ
ਇੱਕ ਗੈਂਗ ਉਸ ਸੰਗਠਿਤ ਗਰੁੱਪ ਨੂੰ ਕਹਿੰਦੇ ਹਨ ਜਿਹੜਾ ਪੈਸੇ ਲੁੱਟਣ, ਤਾਕਤ ਹਾਸਲ ਕਰਨ ਅਤੇ ਆਪਣੀ ਪਛਾਣ ਬਣਾਉਣ ਲਈ ਅਪਰਾਧ ਕਰਦਾ ਹੈ। ਨੌਜਵਾਨ ਭਾਵੇਂ ਕਿਸੇ ਵੀ ਪਿਛੋਕੜ ਅਤੇ ਕਲਚਰ ਜਾਂ ਮਾਲ਼ੀ ਹਾਲਤ ਵਾਲ਼ੇ ਹੋਣ ਪਰਿਵਾਰ ਨਾਲ਼ ਸਬੰਧਿਤ ਹੋਣ ਇਨ੍ਹਾਂ ਗੈਂਗਾਂ 'ਚ ਸ਼ਾਮਲ ਹੋ ਸਕਦੇ ਹਨ।
ਕੁੱਝ ਉਹ ਨਿਸ਼ਾਨੀਆਂ ਜਿਸ ਨਾਲ਼ ਪਤਾ ਚਲਦਾ ਹੈ ਕਿ ਕੋਈ ਗੈਂਗ 'ਚ ਸਾਮਲ ਹੋ ਗਿਆ ਹੈ:
- ਦੇਰ ਤੱਕ ਬਾਹਰ ਰਹਿਣਾ
- ਜ਼ਖਮ ਹੋਣੇ ਪਰ ਦੱਸਣੇ ਨਾ
- ਆਮ ਦੋਸਤਾਂ ਅਤੇ ਪਰਿਵਾਰ ਨਾਲ਼ ਘੱਟ ਸਮਾਂ ਬਿਤਾਉਣਾ
- ਨਵੇਂ ਮਿੱਤਰਾਂ ਬਾਰੇ ਨਾ ਦੱਸਣਾ ਅਤੇ ਅਚਾਨਕ ਮਿੱਤਰ ਬਦਲ ਲੈਣੇ
- ਉਹ ਚੀਜ਼ਾਂ ਜਾਂ ਇੰਨਾ ਪੈਸਾ ਹੋਣਾ ਜੋ ਆਮ ਤੌਰ 'ਤੇ ਉਹ ਰੱਖ ਹੀ ਨਹੀਂ ਸਕਦੇ ਜਾਂ ਲੈ ਹੀ ਨਹੀਂ ਸਕਦੇ।
- ਖ਼ਾਸ ਰੰਗ ਦੇ ਕੱਪੜਿਆਂ ਦੀ ਪਸੰਦ (ਗੈਂਗ ਕਲਰ)
- ਆਪਣੀਆਂ ਨਿਜੀ ਵਸਤਾਂ ਜਿਵੇਂ ਨੋਟ ਬੁੱਕਾਂ, ਜਾਂ ਬੈੱਡਰੂਮ ਦੀਆਂ ਕੰਧਾਂ 'ਤੇ ਗ੍ਰੈਫਿਟੀ
- ਹੱਥਾਂ ਜਾਂ ਸਰੀਰ 'ਤੇ ਟੈਟੂ ਜਾਂ ਗੈਂਗਾਂ ਦੇ ਨਿਸ਼ਾਨ
ਡਰੱਗਾਂ
ਮਾਪੇ ਹੋਣ ਕਾਰਨ ਤੁਹਾਨੂੰ ਆਪਣੇ ਬੱਚਿਆਂ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਡਰੱਗਾਂ ਦੇ ਕੀ ਕੀ ਨੁਕਸਾਨ ਹੁੰਦੇ ਹਨ। ਸਭ ਤੋਂ ਚੰਗੀ ਗੱਲ ਤਾਂ ਇਹ ਹੈ ਕਿ ਪਹਿਲਾਂ ਤੁਸੀਂ ਇਸ ਸਬੰਧੀ ਜਾਣਕਾਰੀ ਪ੍ਰਾਪਤ ਕਰੋ। ਸਿੱਖਿਆ ਅਤੇ ਸਾਵਧਾਨੀ ਹੀ ਰੋਕਥਾਮ ਦੀ ਕੁੰਜੀ ਹੈ।
ਕੀ ਤੁਸੀਂ ਜਾਣਦੇ ਹੋ:
- ਨੌਜਵਾਨ ਅਲਕੋਹਲ ਅਤੇ ਤੰਬਾਕੂ ਦੀ ਸਭ ਤੋਂ ਵੱਧ ਵਰਤੋਂ ਕਰਦੇ ਹਨ।
- ਦਰਦ ਨਿਵਾਰਨ ਕਰਨ ਵਾਲੀਆਂ ਦਵਾਈਆਂ ਜੇ ਸਬੰਧਤ ਵਿਅਕਤੀ ਨੂੰ ਡਾਕਟਰ ਨੇ ਨਾ ਲਿਖ ਕੇ ਦਿੱਤੀਆਂ ਹੋਣ ਉਹ ਵੀ ਬਹੁਤ ਨੁਕਸਾਨ ਵਾਲ਼ੀਆਂ ਹੋ ਸਕਦੀਆਂ ਹਨ।
- ਘਰਾਂ 'ਚ ਆਮ ਵਰਤਣ ਦੀਆਂ ਵਸਤਾਂ ਜਿਵੇਂ ਗਲੂ, ਕਲੀਨਿੰਗ ਫਲੂਇਡ ਅਤੇ ਸਪਰੇਆਂ ਦੀ ਵੀ ਗਲਤ ਵਰਤੋਂ ਹੋ ਸਕਦੀ ਹੈ ਜਿਸ ਦੇ ਸਿਹਤ 'ਤੇ ਬਹੁਤ ਮਾੜੇ ਅਸਰ ਹੋ ਸਕਦੇ ਹਨ।
- Date de modification :